ਮੱਖਣ ਮਨੋਜ, ਝਬਾਲ : ਸੀਪੀਆਈ ਵੱਲੋਂ ਪੰਜਾਬ ਭਰ ਵਿਚ ਪੈਟਰੋਲ, ਡੀਜ਼ਲ, ਗੈਸ, ਸਰ੍ਹੋਂ ਦਾ ਤੇਲ ਅਤੇ ਹੋਰ ਵਸਤਾਂ ਵਿਚ ਕੇਂਦਰ ਸਰਕਾਰ ਵੱੱਲੋਂ ਕੀਤੀ ਅਥਾਹ ਵਾਧੇ ਵਿਰੁੱਧ ਮੁਜ਼ਾਹਰੇ ਕਰਨ ਉਪਰੰਤ ਪੁਤਲੇ ਫੂਕੇ ਗਏ। ਮਾਈ ਭਾਗੋ ਦੇ ਕਸਬੇ ਝਬਾਲ ਵਿਖੇ ਰੋਸ ਮੁਜ਼ਾਹਰਾ ਕਰਨ ਉਪਰੰਤ ਸੀਪੀਆਈ ਦੇ ਪੰਜਾਬ ਦੇ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ਕਰਕੇ ਲੋਕਾਂ ਦਾ ਖ਼ੂਨ ਚੂਸ ਰਹੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਸਿਖ਼ਰਾਂ ਤੇ ਪੁੱਜ ਗਈ ਹੈ। ਜੇਕਰ ਦੁਨੀਆਂ ਵੱਲ ਝਾਤੀ ਮਾਰੀਏ ਤਾਂ ਕਿਸੇ ਵੀ ਦੇਸ਼ ਵਿਚ ਪੈਟਰੋਲ ਡੀਜ਼ਲ ਦੀ ਕੀਮਤ ਭਾਰਤ ਜਿੰਨੀ ਨਹੀਂ ਹੈ। ਸਭ ਦੇਸ਼ਾਂ ਵਿਚ ਕੀਮਤਾਂ ਭਾਰਤ ਨਾਲੋਂ ਕਿਤੇ ਘੱਟ ਹਨ। ਇਸੇ ਤਰ੍ਹਾ ਬਾਕੀ ਵੀ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸੀਪੀਆਈ ਦੇ ਜ਼ਿਲ੍ਹਾ ਦੇ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਮਜ਼ਦੂਰ ਵਿਰੋਧੀ ਕਾਨੂੰਨ ਬਣਾਏ, ਜੰਮੂ ਕਸ਼ਮੀਰ ਨੂੰ ਤੋੜਿਆ, ਕਿਸਾਨ ਵਿਰੋਧੀ ਕਾਨੂੰਨ ਬਣਾਏ, ਸਾਲਾਨਾ ਬਜਟ ਕਾਰਪੋਰੇਟਾਂ ਦੇ ਹੱਕ ਵਿਚ ਬਣਾਇਆ ਗਿਆ ਅਤੇ ਹੁਣ ਲਗਾਤਾਰ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸ਼ਹੀਦੀਆਂ ਪਾ ਰਹੇ ਹਨ, ਪਰ ਕੇਦਰ ਸਰਕਾਰ ਲੋਕ ਵਿਰੋਧੀ ਕਾਨੂੰਨ ਰੱਦ ਨਹੀਂ ਕਰ ਰਹੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਸੰਘਰਸ਼ ਵਿਚ ਪਹੁੰਚਣ। ਇਸ ਮੌਕੇ ਪਿ੍ਰੰਸ ਐਮਾ, ਵਿਸ਼ਾਲ, ਅਨਮੋਲ, ਸ਼ਹਿਜਾਦ, ਜਗਰੂਪ, ਚਾਂਦ, ਬਿਪਨ, ਅਰਸ਼, ਹਰਲੀਨ, ਗੁਰਬਚਨ ਸਿੰਘ ਸਵਰਗਾਪੁਰੀ, ਸੁਖਦੇਵ ਸਿੰਘ ਗੰਡੀਵਿੰਡ, ਗੁਰਬਿੰਦਰ ਸੋਹਲ, ਸਾਹਬ ਸਿੰਘ ਗੰਡੀਵਿੰਡ, ਕੰਵਲ ਿਢੱਲੋਂ, ਬਿੱਲਾ ਖੂਹ ਵਾਲਾ, ਗੁਰਪ੍ਰਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘ ਠੱਠੀ ਸੋਹਲ, ਤਰਸੇਮ ਛੀਨਾ, ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।