ਸੰਦੀਪ ਮਹਿਤਾ, ਖੇਮਕਰਨ : ਇਲਾਕੇ ਅੰਦਰ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਤੇ ਲੁਟੇਰਿਆਂ ਨੂੰ ਫੜਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਮੰਗਲਵਾਰ ਨੂੰ ਸਰਹੱਦੀ ਕਸਬਾ ਖੇਮਕਰਨ ਵਿਖੇ ਮੰਦਰ ਤੋਂ ਮੱਥਾ ਟੇਕ ਕੇ ਆ ਰਹੀ ਬਜੁਰਗ ਅੌਰਤ ਦੇ ਕੰਨਾਂ ਵਿਚੋਂ ਮੋਟਰਸਾਈਕਲ ਸਵਾਰਾਂ ਨੇ ਚਿੱਟੇ ਦਿਨ ਵਾਲੀਆਂ ਲਾਹ ਲਈਆਂ। ਖੋਹ ਦੀ ਸ਼ਿਕਾਰ ਹੋਈ ਬਜੁਰਗ ਅੌਰਤ ਬਚਨੀ ਨੇ ਦੱਸਿਆ ਕਿ ਉਹ ਮੰਦਿਰ ਸੀਤਾਰਾਮ ਤੋਂ ਮੱਥਾ ਟੇਕ ਕੇ ਆਪਣੇ ਘਰ ਜਾਣ ਲੱਗੀ ਸੀ ਕਿ ਪਿਛਲੇ ਪਾਸੋਂ ਆਏ ਇਕ ਵਿਅਕਤੀ ਨੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਤੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਟਾਰਟ ਕਰਕੇ ਖੜ੍ਹੇ ਵਿਅਕਤੀ ਨਾਲ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।