ਮੱਖਣ ਮਨੋਜ, ਝਬਾਲ : ਅੱਡਾ ਝਬਾਲ ਦੇ ਅਟਾਰੀ ਰੋਡ 'ਤੇ ਸਥਿਤ ਰਾਜੂ ਇਲੈਕਟ੍ਰੋਨਿਕਸ ਨੂੰ ਸੰਨ੍ਹ ਲਾ ਕੇ ਚੋਰਾਂ ਵੱਲੋਂ 30 ਹਜ਼ਾਰ ਦੀ ਨਕਦੀ ਤੇ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਜਸਵੰਤ ਸਿੰਘ, ਪੂਰਨ ਸਿੰਘ ਝਬਾਲ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਸਵੇਰੇ ਆ ਕੇ ਦੇਖਿਆ ਕਿ ਚੋਰਾਂ ਨੇ ਦੁਕਾਨ ਦੀ ਪਿਛਲੀ ਕੰਧ ਨੂੰ ਸੰਨ੍ਹ ਲਾ ਕੇ ਗੱਲ੍ਹੇ ਵਿਚ ਪਈ 30 ਹਜ਼ਾਰ ਦੀ ਨਕਦੀ ਤੋਂ ਇਲਾਵਾ ਹੋਮ ਥਿਏਟਰ, ਡੈਕ ਤੇ ਇਲੈਕਟ੍ਰੋਨਿਕਸ ਦਾ ਹੋਰ ਸਾਮਾਨ, ਜਿਸ ਦੀ ਕੀਮਤ ਲੱਗਪੱਗ 40 ਹਜ਼ਾਰ ਬਣਦੀ ਹੈ, ਚੋਰੀ ਕਰ ਲਿਆ ਸੀ। ਘਟਨਾ ਸਬੰਧੀ ਥਾਣਾ ਝਬਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।