ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਕੇਦਰ ਵਿਚਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਫਸਲ ਤੇ ਮਿਲਦਾ ਘੱਟੋ-ਘੱਟ ਸਮਰਥਨ ਮੱੁਲ ਖਤਮ ਕਰ ਕੇ ਜਿਥੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਉਥੇ ਇੰਨ੍ਹਾਂ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੀ ਆਏ ਦਿਨ ਡਰਾਮੇ ਕਰ ਕਿਸਾਨਾਂ ਨਾਲ ਝੂਠਾ ਜਿਹਾ ਹੇਜ ਦਿਖਾ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਵਿਕਰਮ ਸਿੰਘ ਿਢੱਲੋਂ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨ ਦੀਆਂ ਫਸਲਾਂ ਵੱਡੇ ਘਰਾਣਿਆਂ ਨੂੰ ਵੇਚਣ ਲਈ ਜੋ ਸ਼ਤਰੰਜ ਦੀ ਚਾਲ ਚੱਲੀ ਹੈ। ਉਸ ਨੂੰ ਪੰਜਾਬ ਦੇ ਕਿਸਾਨ ਕਦੇ ਨਹੀ ਮੰਨਣਗੇ। ਉਨ੍ਹਾਂ ਕਿਹਾ ਕੇ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੱਲ ਲੈਣ ਕਿਤੇ ਬਾਹਰ ਲਿਜਾਣਾ ਪੈ ਗਿਆ ਤਾਂ ਉਸ ਸਾਰੀ ਕਮਾਈ ਢੋਅ ਢੁਆਈ ਦੇ ਖਰਚਿਆਂ ਵਿਚ ਲੱਗ ਜਾਵੇਗੀ, ਜਿਸ ਨਾਲ ਕਿਸਾਨ ਇਕ ਵਾਰ ਫਿਰ ਉਹ ਖੁਦਕੁਸ਼ੀਆ ਦੇ ਰਾਹ ਪੈ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕੀਤੀ ਉਸੇ ਤਰ੍ਹਾਂ ਇਸ ਘੜੀ ਵਿਚ ਵੀ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜਣ, ਜਿਸ ਵਿਚ ਪੰਜਾਬ ਦੇ ਸਾਰੇ ਕਿਸਾਨ ਮਜਦੂਰ ਉਨ੍ਹਾਂ ਦਾ ਸਾਥ ਦੇਣਗੇ। ਇਸ ਸਮੇ ਹਰਿੰਦਰਪਾਲ ਸਿੰਘ ਸੋਢੀ, ਅਵਤਾਰ ਸਿੰਘ ਿਢੱਲੋਂ, ਸਾਹਿਬ ਸਿੰਘ ਝਬਾਲ ਤੇ ਜਸਬੀਰ ਸਿੰਘ ਿਢੱਲੋਂ ਵੀ ਹਾਜ਼ਰ ਸਨ।