ਰਵੀ ਖਹਿਰਾ/ਮਾਨ ਸਿੰਘ, ਖਡੂਰ ਸਾਹਿਬ/ਮੀਆਂਵਿੰਡ : ਸ੍ਰੀ ਗੁਰੂ ਅੰਗਦ ਦੇਵ ਕਾਲਜ ਨਾਲ ਸਬੰਧਤ ਹੋਸਟਲ ਵਿਖੇ ਬੀਤੇ ਦਿਨੀਂ ਆਈਸੋਲੇਟ ਕੀਤੇ ਗਏ ਵਿਦੇਸ਼ੋਂ ਪਰਤੇ 21 ਵਿਅਕਤੀ ਕੋਰੋਨਾ ਨੈਗੇਟਿਵ ਪਾਏ ਜਾਣ ਤੋਂ ਪਿਛੋਂ ਮੰਗਲਵਾਰ ਨੂੰ ਘਰ ਭੇਜ ਦਿੱਤੇ ਗਏ ਸਿਹਤ ਵਿਭਾਗ ਵੱਲੋਂ ਇੰਨ੍ਹਾਂ ਦੇ ਕੋਰੋਨਾ ਜਾਂਚ ਦੇ ਟੈਸਟ ਕੀਤੇ ਗਏ ਸਨ

ਕਾਰਸੇਵਾ ਖਡੂਰ ਸਾਹਿਬ ਵੱਲੋਂ ਇਕਾਂਤਵਾਸੀਆਂ ਦੀ ਸੇਵਾ ਸੰਭਾਲ ਕਰ ਰਹੇ ਭਾਈ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ 21 ਵਿਅਕਤੀਆਂ ਵਿਚੋਂ 13 ਵਿਅਕਤੀ ਕੁਵੈਤ ਤੋਂ, 4 ਦੁਬਈ ਤੋਂ, ਦੋ ਮਲੇਸ਼ੀਆ ਤੋਂ, ਇਕ ਹਾਂਗਕਾਂਗ ਤੋਂ ਅਤੇ ਇਕ ਦੁਬਈ ਤੋਂ ਆਏ ਸਨ। ਇਨ੍ਹਾਂ 'ਚ ਦੋ ਅੌਰਤਾਂ ਵੀ ਸ਼ਾਮਲ ਹਨ ਸਥਾਨਕ ਐੱਸਐੱਮਓ ਜੁਗਲ ਕੁਮਾਰ ਨੇ ਇੰਨ੍ਹਾਂ ਸਾਰਿਆਂ ਨੂੰ ਕੋਰੋਨਾ ਨੈਗੇਟਿਵ ਹੋਣ ਸਬੰਧੀ ਸਰਟੀਫਿਕੇਟ ਜਾਰੀ ਕੀਤੇ। ਇਸ ਮੌਕੇ ਡਾ. ਸਤਿੰਦਰ ਸਿੰਘ ਅਤੇ ਡਾ. ਅਮਰਵੀਰ ਸਿੰਘ ਵੀ ਮੌਜੂਦ ਸਨ ਯਾਦ ਰਹੇ ਖਡੂਰ ਸਾਹਿਬ ਇਕਾਂਤਵਾਸ ਕੇਂਦਰ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਸਾਂਭ ਸੰਭਾਲ ਬਾਬਾ ਸੇਵਾ ਸਿੰਘ ਹੁਰਾਂ ਦੀ ਅਗਵਾਈ 'ਚ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ।