ਕਾਰਜ ਬਿੱਟੂ, ਸੁਰਸਿੰਘ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਤਨਾਮ ਸਿੰਘ ਮਾਣੋਚਾਹਲ, ਸਲਵਿੰਦਰ ਸਿੰਘ ਜੀਓਬਾਲਾ ਅਤੇ ਲਖਵਿੰਦਰ ਸਿੰਘ ਪਲਾਸੌਰ ਦੀ ਅਗਵਾਈ ਵਿਚ ਬਿਜਲੀ ਬਿੱਲ ਸੋਧ ਦੇ ਵਿਰੋਧ 'ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਨੂੰ ਨੌਕਰੀ ਹਟਾ ਕੇ ਪ੍ਰਰਾਈਵੇਟ ਭਰਤੀ ਕਰਨੀ ਚਾਹੁੰਦੀ ਹੈ, ਉਸ ਦਾ ਵਿਰੋਧ ਕੀਤਾ ਗਿਆ। ਟਿਊਬਵੈਲਾਂ ਨੂੰ ਲੱਗਣ ਜਾ ਰਹੇ ਬਿੱਲਾਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹਾਲਤ 'ਤੇ ਇਹ ਬਿੱਲ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਨੂੰ ਟਿਊਬਵੈਲ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਸਰਕਾਰ 1 ਜੂਨ 2020 ਸੋਧ ਬਿੱਲ ਵਾਪਸ ਲਿਆ ਜਾਵੇ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਵਲੀਪੁਰ, ਸਤਨਾਮ ਸਿੰਘ ਖਹਿਰਾ, ਜਗੀਰ ਸਿੰਘ ਮਾਣੋਚਾਹਲ, ਜੱਸਾ ਸਿੰਘ ਝਾਮਕਾ, ਪਲਵਿੰਦਰ ਸਿੰਘ ਜੀਓਬਾਲਾ, ਗੁਰਜੰਟ ਸਿੰਘ ਸ਼ੇਖ, ਗੁਰਮੇਜ ਸਿੰਘ ਮਾਣੋਚਾਹਲ, ਅਜੈਬ ਸਿੰਘ ਡਾਲੇਕੇ, ਜਗਤਾਰ ਸਿੰਘ ਡਾਲੇਕੇ, ਰਾਜਵਿੰਦਰ ਸਿੰਘ ਬਿੱਟੂ, ਕਾਬਲ ਸਿੰਘ ਪਲਾਸੌਰ, ਪ੍ਰਕਾਸ਼ ਸਿੰਘ ਮਾਣੋਚਾਹਲ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।