ਪੱਤਰ ਪ੍ਰਰੇਰਕ, ਤਰਨਤਾਰਨ : ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਥਾਨਕ ਦਫਤਰ ਵਿਖੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਜਨਰਲ ਸਕੱਤਰ ਨਿਰਵੈਰ ਸਿੰਘ ਡਾਲੇਕੇ ਅਤੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਪੰਡੋਰੀ ਤਖਤ ਮੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਵੀਹ ਲੱਖ ਕਰੋੜ ਦੇ ਆਰਥਿਕ ਪੈਕੇਜ 'ਚ ਕਿਸਾਨਾਂ ਲਈ ਕੁਝ ਵੀ ਖਾਸ ਨਹੀਂ ਹੈ। ਸਗੋਂ ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰਿਆਂ 'ਤੇ ਫਸਲਾਂ ਦੇ ਮੰਡੀਕਰਨ ਨੂੰ ਨਿੱਜੀਕਰਨ ਵੱਲ ਧੱਕਿਆ ਜਾ ਰਿਹਾ ਹੈ, ਕੇਂਦਰ ਸਰਕਾਰ ਫਸਲਾਂ ਦੇ ਘੱਟੋ ਘੱਟ ਸਮਰਥਣ ਮੁੱਲ ਤੋਂ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਦੀ ਮੰਗ ਹੈ ਕਿ ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ ਤੁਰੰਤ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਸੋਲਾਂ ਘੰਟੇ ਦਿੱਤੀ ਜਾਵੇ ਕਿਉਂਕਿ ਇਸ ਵਾਰੀ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਣ ਕਾਰਨ ਬਿਜਲੀ ਦੀ ਪਹਿਲਾਂ ਨਾਲੋਂ ਵੱਧ ਲੋੜ ਹੈ, ਛੋਟੇ ਕਿਸਾਨ ਜਿੰਨ੍ਹਾਂ ਕੋਲ ਕੁਨੈਕਸ਼ਨ ਨਹੀਂ ਹਨ ਉਨ੍ਹਾਂ ਨੂੰ ਝੋਨੇ ਵਾਸਤੇ ਆਰਜ਼ੀ ਕੁਨੈਕਸ਼ਨ ਦਿੱਤੇ ਜਾਣ, ਕਿਸਾਨਾਂ ਨੂੰ ਸਬਸਿਡੀ ਦਿੰਦਿਆਂ ਡੀਜ਼ਲ ਬਾਈ ਰੁਪਏ ਲੀਟਰ ਕੀਤਾ ਜਾਵੇ, ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ, ਲਾਕਡਾਊਨ ਦੌਰਾਨ ਲੋਕਾਂ ਦੀਆਂ ਵਧੀਆਂ ਆਰਥਿਕ ਸਮੱਸਿਆਵਾਂ ਨੂੰ ਦੇਖਦਿਆਂ ਬਿਜਲੀ ਦੇ ਬਿੱਲ ਦੇ ਬਿੱਲ ਮਾਫ ਕੀਤੇ ਜਾਣ, ਿਢੱਲ੍ਹੀਆਂ ਤਾਰਾਂ ਦੀ ਮੁਰੰਮਤ ਕੀਤੀ ਜਾਵ, ਜਿੰਨ੍ਹਾਂ ਕਿਸਾਨਾਂ ਨੇ ਲੋਡ ਵਧਾਇਆ ਦਾ ਉਨ੍ਹਾਂ ਨੂੰ ਵਧਾਏ ਲੋਡ ਮੁਤਾਬਕ ਟਰਾਂਸਫਾਰਮਰ ਦਿੱਤੇ ਜਾਣ ਅਤੇ ਵੀਡੀਐੱਸ ਸਕੀਮ ਬਿਨਾਂ ਖਰਚੇ ਤੋਂ ਚਾਲੂ ਕੀਤੀ ਜਾਵੇ। ਇਸ ਮੌਕੇ ਹਰਜੀਤ ਸਿੰਘ ਝੀਤਾ, ਸੁਖਦੇਵ ਸਿੰਘ ਤੁੜ, ਭਗਵੰਤ ਸਿੰਘ ਗੰਡੀਵਿੰਡ, ਨਿਰੰਜਨ ਸਿੰਘ ਚਾਹਲ, ਦਲਬੀਰ ਸਿੰਘ ਬੇਦਾਦਪੁਰ, ਤਰਸੇਮ ਸਿੰਘ ਠੱਠੀਆਂ, ਪਿਆਰਾ ਸਿੰਘ ਦੁੱਗਲਵਾਲਾ, ਪਰਮਜੀਤ ਸਿੰਘ ਜੌਹਲ, ਨਿਸ਼ਾਨ ਸਿੰਘ ਸਾਂਘਣਾ, ਗੁਰਪ੍ਰਰੀਤ ਸਿੰਘ, ਗੁਰਦਿਆਲ ਸਿੰਘ ਕਪੂਰਥਲਾ ਆਦਿ ਆਗੂ ਹਾਜ਼ਰ ਸਨ।