ਪੀਬੀਟੀਟੀ313

ਕੈਪਸ਼ਨ - ਆਪਣੀ ਮਾਤਾ ਨਾਲ ਲੁੱਟ ਖੋਹ ਸਬੰਧੀ ਜਾਣਕਾਰੀ ਦਿੰਦਾ ਅਜੈਪਾਲ ਸਿੰਘ

ਗੁਰਬਰਿੰਦਰ ਸਿੰਘ, ਫਤਿਆਬਾਦ : ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਇਲਾਕੇ ਵਿਚ ਮੋਟਰਸਾਇਕਲ ਸਵਾਰ ਲੁਟੇਰਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ।

ਵਾਪਰੀ ਤਾਜ਼ਾ ਘਟਨਾ 'ਚ ਅਜੇਪਾਲ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਤਰਨਤਾਰਨ ਗਿਆ ਸੀ ਤੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਭਰੋਵਾਲ ਦੇ ਨਜ਼ਦੀਕ ਮੋਟਰ ਸਾਈਕਲ 'ਤੇ ਸਵਾਰ ਦੋ ਖੋਹਬਾਜਾਂ ਨੇ ਉਸਦੀ ਜੇਬ ਖਿੱਚ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਅਜੇਪਾਲ ਸਿੰਘ ਨੇ ਦੱਸਿਆ ਕਿ ਜੇਬ ਵਿਚ ਜੋ ਪਰਸ ਸੀ ਉਸ ਵਿਚ ਕਰੀਬ ਗਿਆਰਾਂ ਹਜ਼ਾਰ ਦੀ ਨਕਦੀ, ਡਰਾਈਵਿੰਗ ਲਾਇਸੰਸ ਅਤੇ ਹੋਰ ਜਰੂਰੀ ਕਾਗਜ਼ਾਤ ਸਨ। ਇਸ ਸੰਬਧੀ ਉਸਨੇ ਚੌਂਕੀ ਫਤਿਆਬਾਦ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।