ਹੋਈ ਚਰਚਾ

ਚੇਅਰਮੈਨ ਪ੍ਰਗਟ ਸਿੰਘ ਜਾਮਾਰਾਏ ਨਿਯੁਕਤ ਕੀਤੇ ਗਏ ਪ੍ਰਧਾਨ

ਜਮਹੂਰੀ ਕਿਸਾਨ ਸਭਾ ਦੇ ਸੂਬਾਈ ਇਜਲਾਸ ਦੀ ਤਿਆਰੀ ਜਾਰੀ

ਪੀਬੀਟੀਟੀ219

ਕੈਪਸ਼ਨ- ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਆਗੂ।

ਪੱਤਰ ਪ੍ਰਰੇਰਕ, ਤਰਨਤਾਰਨ : ਜਮਹੂਰੀ ਕਿਸਾਨ ਸਭਾ ਦੇ ਸੂਬਾਈ ਇਜਲਾਸ ਦੀਆਂ ਤਿਆਰੀਆਂ ਸਬੰਧੀ ਇਲਾਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਤੇ ਮੋਹਤਬਰ ਲੋਕਾਂ ਦੀ ਵਿਸ਼ਾਲ ਇਕੱਤਰਤਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ 61 ਮੈਂਬਰੀ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦਾ ਚੇਅਰਮੈਨ ਪ੍ਰਗਟ ਸਿੰਘ ਜਾਮਾਰਾਏ ਨੂੰ ਬਣਾਇਆ ਗਿਆ। ਇਜਲਾਸ ਦੀਆਂ ਤਿਆਰੀਆਂ ਲਈ ਫੰਡ ਮੁਹਿੰਮ ਨੂੰ ਤੇਜ਼ ਕਰਨ ਅਤੇ ਇਜਲਾਸ ਸਬੰਧੀ ਪ੍ਰਚਾਰ ਕਰਨ ਦਾ ਪ੍ਰਰੋਗਰਾਮ ਤੈਅ ਕੀਤਾ ਗਿਆ।

28 ਫਰਵਰੀ ਨੂੰ ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਦੇ ਕੁੰਜੀਵਤ ਭਾਸ਼ਣ ਨੂੰ ਸੁਣਨ ਲਈ ਇਲਾਕੇ ਭਰ 'ਚੋਂ ਕਿਸਾਨ ਆਗੂ ਅਤੇ ਮੋਹਤਬਰ ਲੋਕਾਂ ਨੂੰ ਅਪੀਲ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਦੇਸ਼ ਭਗਤ, ਗਦਰੀ ਬਾਬਿਆਂ ਦੇ ਨਾਵਾਂ ਉੱਪਰ ਸਵਾਗਤੀ ਗੇਟ ਅਤੇ ਇਜਲਾਸ ਵਾਲੀ ਜਗ੍ਹਾ ਨੂੰ ਮਹਾਨ ਗਦਰੀ ਬਾਬੇ ਸੋਹਣ ਸਿੰਘ ਭਕਨਾ ਨਗਰ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਮੁਖਤਾਰ ਸਿੰਘ ਮੱਲ੍ਹਾ, ਜਸਬੀਰ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾਪਿੰਡ, ਅਜੀਤ ਸਿੰਘ ਢੋਟਾ, ਗੁਰਵਿੰਦਰ ਸਿੰਘ ਦੋਦੇ, ਤਰਸੇਮ ਸਿੰਘ ਢੋਟੀਆਂ, ਸਵਿੰਦਰ ਸਿੰਘ ਦੋਦੇ, ਹਰਦੀਪ ਸਿੰਘ ਦੋਦੇ, ਬਾਬਾ ਸੰਤਾ ਸਿੰਘ ਢੋਟੀਆਂ, ਬਾਬਾ ਬੀਰਾ ਸਿੰਘ ਢੋਟੀਆਂ, ਅਮਰਜੀਤ ਸਿੰਘ ਤੁੜ, ਬਲਵੰਤ ਸਿੰਘ ਕਾਹਲਵਾਂ, ਗੁਰਸਾਹਿਬ ਸਿੰਘ ਕਾਹਲਵਾਂ, ਪ੍ਰਮਜੀਤ ਸਿੰਘ ਕੋਟ, ਜੰਗਬਹਾਦਰ ਸਿੰਘ ਤੁੜ, ਨਰਿੰਦਰ ਸਿੰਘ ਤੁੜ, ਦਲਬੀਰ ਸਿੰਘ, ਸੁਰਜੀਤ ਸਿੰਘ ਤੁੜ, ਮੰਗਲ ਸਿੰਘ ਸਾਂਘਣਾ, ਮਲਕੀਤ ਸਿੰਘ ਬਿਘਆੜੀ, ਅਰਵਿੰਦਰ ਸਿੰਘ ਚੇਅਰਮੈਨ, ਅੰਮਿ੍ਤਪਾਲ ਸਿੰਘ ਪ੍ਰਧਾਨ ਆਦਿ ਹਾਜਰ ਸਨ।