ਪ੍ਰਤਾਪ ਸਿੰਘ, ਤਰਨਤਾਰਨ : ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਦੋ ਮੁਲਜ਼ਮਾਂ ਨੂੰ ਹੈਰੋਇਨ, ਦੋ ਸਿਰੰਜਾਂ, ਲੈਟਰ ਤੇ ਤੇਜ਼ਧਾਰ ਖੰਜਰ ਸਮੇਤ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਸਬ-ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਏਐਸਆਈ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਰਾਤ ਨੂੰ ਗਸ਼ਤ ਕਰ ਰਹੇ ਸੀ। ਉਹ ਝਬਾਲ ਰੋਡ ਕੁਸ਼ਟ ਆਸ਼ਰਮ ਨੇੜੇ ਪੁੱਜੇ ਤਾਂ ਦੋ ਵਿਅਕਤੀ ਸੁੰਨਸਾਨ ਜਗ੍ਹਾ 'ਤੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਦਿਲਬਾਗ ਸਿੰਘ ਵਾਸੀ ਤੇਜਾ ਸਿੰਘ ਵਾਸੀ ਤੇ ਗੁਰਨੇਜ ਸਿੰਘ ਉਰਫ ਟੀਟੂ ਪੁੱਤਰ ਗੱਜਣ ਸਿੰਘ ਵਾਸੀ ਨਵਾਂ ਪਿੰਡ ਡਾਲੇਕੇ ਦੇ ਤੌਰ 'ਤੇ ਦੱਸੀ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 1 ਗ੍ਰਾਮ ਹੈਰੋਇਨ, 2 ਸਰਿੰਜਾਂ, 2 ਲੈਟਰ, 1 ਚਿਮਚਾ ਟੁੱਟਾ ਹੋਇਆ ਤੇ 1 ਖੰਜਰ ਬਰਾਮਦ ਹੋਇਆ। ਸਬ-ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁਲਿਸ ਹੋਰ ਪੁੱਛਗਿੱਛ ਕਰ ਰਹੀ ਹੈ।