ਦਾਅਵਾ

ਕਾਂਗਰਸੀ ਵਰਕਰਾਂ ਦੇ ਸੰਪਰਕ ਵਿਚ ਹਨ ਸਿੱਕੀ- ਸਰਪੰਚ

ਕਿਹਾ; ਵਿਰੋਧੀ ਬੌਖਲਾਹਟ 'ਚ ਕਰ ਰਹੇ ਹਨ ਕੂੜ ਪ੍ਰਚਾਰ

ਪੀਬੀਟੀਟੀ211

ਕੈਪਸ਼ਨ- ਗੱਲਬਾਤ ਕਰਦੇ ਹੋਏ ਸਰਪੰਚ ਹਰਜਿੰਦਰ ਸਿੰਘ ਪੱਖੋਕੇ ਤੇ ਹੋਰ।

ਪੱਤਰ ਪ੍ਰਰੇਰਕ, ਤਰਨਤਾਰਨ : ਖਡੂਰ ਸਾਹਿਬ ਹਲਕੇ ਤੋਂ ਵਾਰ ਇਤਿਹਾਸਕ ਜਿੱਤ ਪ੍ਰਰਾਪਤ ਕਰਨ ਵਾਲੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਸ੍ਰੀ ਹਰਮਿੰਦਰ ਸਿੰਘ ਸਾਹਿਬ ਵਿਖੇ ਸੇਵਾ 'ਤੇ ਹਨ। ਇਸ ਦੌਰਾਨ ਵੀ ਉਹ ਖਡੂਰ ਸਾਹਿਬ ਦੇ ਵਰਕਰਾਂ ਨਾਲ ਲਗਾਤਾਰ ਸੰਪਰਕ ਰੱਖ ਰਹੇ ਹਨ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਹਲਕੇ ਦੇ ਹਰ ਵਸਨੀਕ ਦਾ ਕੰਮ ਪਹਿਲ ਦੇ ਅਧਾਰ 'ਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਹੈ। ਕੁਝ ਵਿਰੋਧੀ ਪਾਰਟੀਆਂ ਵਿਧਾਇਕ ਦਾ ਅਕਸ ਖਰਾਬ ਕਰਨ ਦਾ ਅਸਫਲ ਯਤਨ ਕਰਕੇ ਕੂੜ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਇਸ ਦਾ ਜਨਤਾ 'ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ। ਇਹ ਪ੍ਰਗਟਾਵਾ ਸਰਪੰਚ ਹਰਜਿੰਦਰ ਸਿੰਘ ਪੱਖੋਕੇ ਨੇ ਕੀਤਾ ਹੈ।

ਪਾਰਟੀ ਦੇ ਅਹੁਦੇਦਾਰਾਂ ਨਾਲ ਆਪਣੇ ਘਰ ਰੱਖੀ ਮੀਟਿੰਗ ਦੌਰਾਨ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ ਜਨਵਰੀ ਮਹੀਨੇ 'ਚ ਸ੍ਰੀ ਹਰਮਿੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਜਾਂਦੇ ਹਨ। ਇਸ ਦੇ ਬਾਵਜੂਦ ਵਿਰੋਧੀਆਂ ਨੇ ਪੋਸਟਰ ਲਗਾ ਕਿ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੋਕਾਂ ਨੇ ਨਾਕਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਦਫਤਰ ਵਿਚ ਆਉਣ ਵਾਲੇ ਹਰ ਵਰਕਰ ਦਾ ਕੰਮ ਸਰਕਾਰੇ ਦਰਬਾਰੇ ਹੋ ਰਿਹਾ ਹੈ ਅਤੇ ਸਮੁੱਚੀ ਟੀਮ ਜਨਤਾ ਦੀ ਸੇਵਾ ਵਿਚ ਹਰ ਵੇਲੇ ਹਾਜਰ ਰਹਿ ਕੇ ਵਿਧਾਇਕ ਸਿੱਕੀ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਰਵਰੀ ਜਦੋਂ ਵਿਧਾਇਕ ਸਿੱਕੀ ਹਲਕੇ ਵਿਚ ਆ ਜਾਣਗੇ ਤਾਂ ਉਦੋਂ ਅੱਦਿਆਂ ਦੀ ਬੋਲਤੀ ਆਪਣੇ ਆਪ ਬੰਦ ਹੋ ਜਾਵੇਗੀ। ਇਸ ਮੌਕੇ ਮੈਂਬਰ ਬਲਵੰਤ ਸਿੰਘ, ਗੁਰਭੇਜ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ ਟੋਨੀ, ਹਰਬੰਸਸਿੰਘ, ਬੂਟਾ ਸਿੰਘ, ਹਰਦੀਪ ਸਿੰਘ ਫੌਜੀ, ਮੁਖਤਾਰ ਸਿੰਘ, ਕੰਵਰਪਾਲ ਸਿੰਘ, ਰਣਜੀਤ ਸਿੰਘ ਬਾਬਾ, ਅਮਰੀਕ ਸਿੰਘ, ਜਰਨੈਲ ਸਿੰਘ, ਧਰਮ ਸਿੰਘ, ਬਲਦੇਵ ਸਿੰਘ ਫੌਜੀ, ਦਰਸ਼ਨ ਸਿੰਘ ਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।