ਪੱਤਰ ਪ੍ਰਰੇਰਕ, ਤਰਨਤਾਰਨ : ਟਰਾਂਸਫਾਰਮਰ 'ਚੋਂ ਤੇਲ, ਤਾਰ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਕੋਲੋਂ ਟਰਾਂਸਫਾਰਮਰ 'ਚੋਂ ਚੋਰੀ ਕੀਤਾ ਦਸ ਲੀਟਰ ਤੇਲ, ਤਾਰ ਅਤੇ ਸਾਈਕਲ ਰੇਹੜੀ ਬਰਾਮਦ ਹੋਈ ਹੈ।

ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਟਰਾਂਸਫਾਰਮਰਾਂ 'ਚੋਂ ਤੇਲ, ਤਾਰ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਅੱਗੇ ਵੇਚਦੇ ਹਨ ਅਤੇ ਉਕਤ ਵਿਅਕਤੀ ਗੰਡੀਵਿੰਡ ਵੱਲ ਨੂੰ ਚੋਰੀ ਕੀਤਾ ਸਮਾਨ ਲੈ ਕੇ ਆ ਰਹੇ ਹਨ। ਜਿੰਨ੍ਹਾਂ ਨੂੰ ਉਕਤ ਸੂਚਨਾ ਦੇ ਅਧਾਰ 'ਤੇ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਸੁਹਾਵਾ ਦੇ ਤੌਰ 'ਤੇ ਹੋਈ। ਮੁਲਜ਼ਮਾਂ ਤੋਂ ਪੁਲਿਸ ਹੋਰ ਪੁੱਛਗਿੱਛ ਕਰ ਰਹੀ ਹੈ। ਜਿੰਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।