ਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਮਰਗਿੰਦਪੁਰਾ ਵਿਖੇ ਸਾਂਝੇ ਖਾਤੇ 'ਚੋਂ ਜ਼ਮੀਨ ਵੇਚਣ ਦੇ ਕਥਿਤ ਦੋਸ਼ 'ਚ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਇਕ ਅੌਰਤ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮਰਗਿੰਦਪੁਰਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਅਮਰਜੀਤ ਕੌਰ ਪਤਨੀ ਸਵਰਗੀ ਸਰਵਨ ਸਿੰਘ ਨੇ ਆਪਣੇ ਹਿੱਸੇ ਆਉਂਦੀ ਜਮੀਨ 4 ਕਨਾਲ 18 ਮਰਲੇ ਜੋ ਉਸਦੇ ਪਤੀ ਵੱਲੋਂ ਵਸੀਅਤ ਕੀਤੀ ਸੀ। ਜਿਸ ਵਿਚੋਂ ਅਮਰਜੀਤ ਕੌਰ ਨੇ ਸਾਂਝੇ ਖਾਤੇ 'ਚੋਂ 2 ਕਨਾਲਾਂ 10 ਮਰਲੇ ਜਮੀਨ ਧੋਖੇ ਨਾਲ ਕਿਸੇ ਹੋਰ ਨੂੰ ਵੇਚ ਦਿੱਤੀ। ਅਜਿਹਾ ਕਰਕੇ ਅਮਰਜੀਤ ਕੌਰ ਨੇ ਉਸ ਨਾਲ 6 ਲੱਖ 50 ਹਜਾਰ ਰੁਪਏ ਦੀ ਧੋਖਾਧੜੀ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਵਿਚ ਲੱਗੀ ਹੋਈ ਹੈ।