ਦੁਖਾਂਤ

ਮੋਟਰਸਾਈਕਲ 'ਚ ਵੱਜੀ ਤੇਜ਼ ਰਫ਼ਤਾਰ ਕਾਰ

ਪੁਲਿਸ ਨੇ ਮਾਮਲਾ ਦਰਜ ਕਰਕੇ ਆਰੰਭੀ ਜਾਂਚ

ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਸੰਘੇ ਵਿਖੇ ਤੇਜ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਘਟਨਾ ਮੌਕੇ 'ਤੋਂ ਅਣਪਛਾਤਾ ਕਾਰ ਚਾਲਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਸੂਚਨਾ ਮਿਲਦੇ ਹੀ ਪਹੁੰਚੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਾਹੁਲ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਲਾਲਪੁਰਾ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਦੀ ਪਤਨੀ ਡਲਿਵਰੀ ਹੋਣ ਕਰਕੇ ਤਰਨਤਾਰਨ ਹਸਪਤਾਲ ਦਾਖਲ ਹੈ। ਜਿਸਦਾ ਪਤਾ ਲੈ ਕੇ ਉਸਦਾ ਪਿਤਾ ਰਵਿੰਦਰ ਕੁਮਾਰ ਅਤੇ ਮਾਤਾ ਵੀਨਾ ਕੁਮਾਰੀ ਵਾਪਸ ਮੋਟਰਸਾਈਕਲ ਨੰਬਰ ਪੀਬੀ 46 ਈ 5- 3333 ਤੇ ਸਵਾਰ ਹੋ ਕੇ ਘਰ ਜਾ ਰਹੇ ਸੀ। ਉਹ ਪਿੰਡ ਸੰਘੇ ਨੇੜੇ ਪੁੱਜੇ ਤਾਂ ਇਕ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀਬੀ 46 ਵੀ 2100 ਦੇ ਚਾਲਕ ਨੇ ਲਾਪਰਵਾਹੀ ਨਾਲ ਲਿਆ ਕਿ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸਦੇ ਪਿਤਾ ਦੀ ਮੌਕੇ 'ਤੇ ਮੌਤ ਹੋ ਗਈ। ਜਦੋਂਕਿ ਮਾਤਾ ਗੰਭੀਰ ਜਖਮੀ ਹੋ ਗਈ। ਇਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਿਸ ਨੂੰ ਕੀਤੀ। ਮਾਮਲੇ ਦੀ ਜਾਂਚ ਕਰਨ ਪੁੱਜੇ ਥਾਣਾ ਸਦਰ ਦੇ ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਜਿਸ ਦੀ ਤਲਾਸ਼ੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।