ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨੇ 23 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ ਹੈ। ਜ਼ਿਲ੍ਹੇ ਵਿਚ ਵੀਰਵਾਰ ਨੂੰ 317 ਨਵੇਂ ਪਾਜ਼ੇੇਟਿਵ ਰਿਪੋਰਟ ਹੋਣ ਤੋਂ ਬਾਅਦ ਹੁਣ ਕੁੱਲ ਪੀੜਤਾਂ ਦੀ ਗਿਣਤੀ 23305 ਹੋ ਗਈ ਹੈ। ਅੱਜ ਸੱਤ ਲੋਕਾਂ ਦੀ ਜਾਨ ਵੀ ਗਈ। ਮਿ੍ਤਕਾਂ ਵਿਚ ਚੱਕ ਕਮਾਨ ਖਾਨ ਵਾਸੀ 70 ਸਾਲ ਦੀ ਅੌਰਤ, ਖਤਰਾਏ ਕਲਾਂ ਵਾਸੀ 52 ਸਾਲ ਦੀ ਅੌਰਤ, ਗੇਟ ਹਕੀਮਾਂ ਵਾਸੀ 65 ਸਾਲ ਦਾ ਬਜ਼ੁਰਗ, 65 ਸਾਲ ਦੀ ਅੌਰਤ, ਭੱਗੂਪੁਰਾ ਵਾਸੀ 60 ਸਾਲ ਦੀ ਅੌਰਤ, ਆਜ਼ਾਦ ਨਗਰ ਵਾਸੀ 65 ਸਾਲ ਦਾ ਬਜ਼ੁਰਗ ਅਤੇ ਖਤਰਾਏ ਕਲਾਂ ਵਾਸੀ 65 ਸਾਲ ਦੀ ਅੌਰਤ ਸ਼ਾਮਲ ਹਨ। ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਦੂਜੀ ਲਹਿਰ ਕੋਨੇ-ਕੋਨੇ ਤਕ ਜਾ ਪਹੁੰਚੀ ਹੈ। ਸਿਹਤ ਵਿਭਾਗ ਤੇ ਪ੍ਰਸ਼ਾਸਨ ਤਮਾਮ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾਵੇ ਪਰ ਇਸ ਦੇ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।