ਜੇਐੱਨਐੱਨ, ਅੰਮਿ੍ਤਸਰ : ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਸੜਕ 'ਤੇ ਖੁਲ੍ਹੇਆਮ ਸ਼ਰਾਬ ਪੀਣ ਦੇ ਦੋਸ਼ ਵਿਚ ਸ਼ੁੱਕਰਵਾਰ ਦੀ ਰਾਤ ਸੱਤ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ ਵਿ੍ਹਸਕੀ ਦੀ ਬੋਤਲ, ਨਮਕੀਨ, ਚਾਰ ਗਲਾਸ ਤੇ ਕਾਰ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ। ਏਐੱਸਆਈ ਜਤਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਇਲਾਕੇ ਵਿਚ ਕੁਝ ਵੱਡੇ ਘਰਾਂ ਦੇ ਨੌਜਵਾਨ ਕਾਨੂੰਨ ਨੂੰ ਉਲੰਘਣ ਕਰ ਕੇ ਖੁਲ੍ਹੇਆਮ ਸੜਕ ਉੱਤੇ ਸ਼ਰਾਬ ਪੀ ਰਹੇ ਹਨ। ਇਸ 'ਤੇ ਪੁਲਿਸ ਨੇ ਛਾਪਾ ਮਾਰ ਕੇ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਠਿੰਡੇ ਦੇ ਜੁਝਾਰ ਸਿੰਘ ਨਗਰ ਵਾਸੀ ਸੰਦੀਪ ਕੁਮਾਰ, ਨਵਾਂ ਕੋਟ ਵਾਸੀ ਤਰਨਪ੍ਰਰੀਤ ਸਿੰਘ, ਤਰਨਤਾਰਨ ਦੇ ਝਬਾਲ ਕਲਾਂ ਪਿੰਡ ਨਿਵਾਸੀ ਰਾਜਨ ਤੇ ਗੁਰਪ੍ਰਰੀਤ ਸਿੰਘ ਵਜੋਂ ਦੱਸੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਮੁਲਜ਼ਮ ਕਾਰ ਵਿਚ ਵਿਚ ਬੈਠ ਕੇ ਪੈੱਗ ਲਗਾਉਂਦੇ ਤੇ ਕਦੇ ਕਾਰ 'ਚੋਂ ਉਤਰ ਕੇ ਰੌਲਾ ਪਾਉਂਦੇ। ਇਸ ਹੋਰ ਮਾਮਲੇ ਵਿਚ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਸੜਕ ਉੱਤੇ ਸ਼ਰਾਬ ਪੀਣ ਦੇ ਦੋਸ਼ ਵਿਚ ਨਵਾਂ ਪਿੰਡ ਨਿਵਾਸੀ ਜਸਰੀਤ ਸਿੰਘ, ਪਲਾਹ ਸਾਹਿਬ ਰੋਡ ਨਿਵਾਸੀ ਹਰਪ੍ਰਰੀਤ ਸਿੰਘ ਤੇ ਹੁਸੈਨਪੁਰਾ ਨਿਵਾਸੀ ਸਰਬਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ ਸ਼ਰਾਬ ਦੀ ਬੋਤਲ, ਗਲਾਸ ਤੇ ਸੋਡੇ ਦੀ ਬੋਤਲ ਬਰਾਮਦ ਹੋਈ।