ਅਰੁਣ, ਬਿਆਸ : ਥਾਣਾ ਬਿਆਸ ਪੁਲਿਸ ਨੇ ਨਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਮਾਮਲੇ ਵਿਚ ਦਸਤੀ ਦਰਖਾਸਤ ਦੇ ਅਧਾਰ ਤੇ 7 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤੇ ਜਾਣ ਦੀ ਖਬਰ ਹੈ। ਪੱਤਰਕਾਰਾਂ ਨੁੰ ਮਿਲੀ ਜਾਣਕਾਰੀ ਵਿਚ ਸਬ ਇੰਸਪੈਕਟਰ ਹਰਪ੍ਰਰੀਤ ਕੌਰ ਨੇ ਦੱਸਿਆ ਕਿ 20 ਨਵੰਬਰ ਨੂੰ ਦਿੱਤੀ ਦਰਖਾਸਤ ਨੰਬਰ 169 ਰਾਹੀ ਨਬਾਲਗ ਲੜਕੀ ਦੇ ਬਿਆਸ ਵਾਸੀ ਪਿਤਾ ਨੇ ਬਿਆਨ ਕੀਤਾ ਕਿ ਕਥਿਤ ਦੋਸ਼ੀਆਂ ਨੇ ਉਸ ਦੀ ਲੜਕੀ, ਜਿਸ ਦੀ ਉਮਰ ਕਰੀਬ (15) ਦੀ ਹੈ, ਦਾ ਵਿਆਹ ਕਥਿਤ ਤੌਰ ਤੇ ਹਮ ਸਲਾਹ ਹੋ ਕੇ ਕਥਿਤ ਦੋਸ਼ੀ ਪਿੰ੍ਸਪਾਲ ਸਿੰਘ ਨਾਲ ਕਰਵਾ ਦਿੱਤਾ। ਉਕਤ ਦਰਖਾਸਤ ਨੂੰ ਮੁੱਖ ਅਫਸਰ ਥਾਣਾ ਬਿਆਸ ਵਲੋਂ ਵਾਚਣ ਤੋਂ ਬਾਅਦ ਹੇਠ ਲਿਖੇ ਕਥਿਤ ਦੋਸ਼ੀ ਬਿਮਲਾ ਪਤਨੀ ਮਲਕੀਤ ਸਿੰਘ, ਮਲਕੀਤ ਸਿੰਘ ਪੁੱਤਰ ਮਹਿੰਦਰ ਸਿੰਘ, ਸ਼ਿੰਦਰ ਕੌਰ ਪਤਨੀ ਮਹਿੰਦਰ ਸਿੰਘ, ਮਹਿੰਦਰ ਸਿੰਘ ਵਾਸੀਆਨ ਜੋਗੀ ਚੀਮਾ ਗੁਰਦਾਸਪੁਰ, ਪਿ੍ਰੰਸਪਾਲ ਸਿੰਘ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਗੁਰਮੇਜ ਸਿੰਘ, ਬੇਵੀ ਪਤਨੀ ਰਣਜੀਤ ਸਿੰਘ ਵਾਸੀਆਨ ਵਜੀਰ ਭੁੱਲਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।