<

p> ਪੱਤਰ ਪ੍ਰਰੇਰਕ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ 32 ਬੋਰ ਦੇ ਇਕ ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਕਰ ਕੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਜਦੋਂਕਿ ਇਸ ਸਬੰਧੀ ਥਾਣਾ ਸਦਰ ਪੱਟੀ 'ਚ ਉਕਤ ਦੋਵਾਂ ਨੌਜਵਾਨਾਂ ਸਣੇ ਗੰਨ ਹਾਊਸ ਦੇ ਸੰਚਾਲਕ ਖ਼ਿਲਾਫ਼ ਅਸਲ੍ਹਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸੀਆਈਏ ਸਟਾਫ ਦੇ ਏਐੱਸਆਈ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਲੇਕੇ ਉਤਾੜ ਕੋਲ ਪਹੁੰਚੇ ਤਾਂ ਦੋ ਨੌਜਵਾਨਾਂ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ ਦੌਰਾਨ ਉਨ੍ਹਾਂ ਕੋਲੋਂ 32 ਬੋਰ ਦਾ ਇਕ ਪਿਸਤੌਲ ਅਤੇ ਦੋਵਾਂ ਕੋਲੋਂ 9 ਜਿੰਦਾ ਕਾਰਤੂਸ ਬਰਾਮਦ ਹੋਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਵਿੰਦਰ ਸਿੰਘ ਵਾਸੀ ਤੂਤ ਤੇ ਸੁਖਬੀਰ ਸਿੰਘ ਵਾਸੀ ਕਾਲੇਕੇ ਉਤਾੜ ਵਜੋਂ ਪਛਾਣੇ ਗਏ। ਉਕਤ ਨੌਜਵਾਨ ਮਾਝਾ ਗੰਨ ਹਾਊਸ ਦੇ ਮਾਲਕ ਜਸਕਰਨ ਸਿੰਘ ਵਾਸੀ ਮਨਿਹਾਲਾ ਜੈ ਸਿੰਘ ਕੋਲੋਂ ਗੋਲੀ ਸਿੱਕਾ ਖਰੀਦਦੇ ਸਨ। ਜਿਸ ਕਾਰਨ ਤਿੰਨਾਂ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।