ਅੰਮਿ੍ਤਸਰ : ਫਤਾਹਪੁਰ ਜੇਲ੍ਹ ਤੋਂ ਕਚਹਿਰੀ ਕੰਪਲੈਕਸ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਪੁੱਜੇ ਹਵਾਲਾਤੀ ਨੂੰ ਨਸ਼ੇ ਦੀ ਖੇਪ ਦੇਣ ਪੁੱਜੇ ਸਮੱਗਲਰ ਨੂੰ ਐੱਸਡੀਐੱਫ ਨੇ ਹਿਰਾਸਤ ਵਿਚ ਲੈ ਲਿਆ। ਹੈਰੋਇਨ ਸਮੱਗਲਿੰਗ ਸਬੰਧੀ ਹੋਣ ਵਾਲੀ ਡੀਲ ਦੀ ਇਤਲਾਹ ਮਿਲਦੇ ਸਾਰ ਐੱਸਟੀਐੱਫ ਦੇ ਇੰਸਪੈਕਟਰ ਪਰਵੀਨ ਕੁਮਾਰ ਨੇ ਕਚਹਿਰੀ ਤੇ ਇਸ ਦੇ ਲਾਗੇ ਆਪਣਾ ਜਾਲ ਵਿਛਾਇਆ ਸੀ। ਸ਼ੱਕੀ ਨੂੰ ਵੇਖਦੇ ਸਾਰ ਉਸ ਨੂੰ ਧਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਪਹਿਲੇ ਗੇੜ ਵਿਚ ਐੱਸਟੀਐੱਫ ਦੀ ਇਤਲਾਹ ਲੀਕ ਹੋ ਗਈ ਸੀ, ਜਿਸ ਕਾਰਨ ਮੁਲਜ਼ਮ ਨੇ ਘਟਨਾ ਵਾਲੀ ਥਾਂ ਤੋਂ ਭੱਜਣ ਦਾ ਯਤਨ ਕੀਤਾ। ਹਾਲਾਂਕਿ ਸਾਦੇ ਕੱਪੜਿਆਂ ਵਿਚ ਮੌਜੂਦ ਪੁਲਿਸ ਨੇ ਮੌਕੇ 'ਤੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਬਟਾਲਾ ਦੇ ਪਿੰਡ ਘੁਮਾਣ ਵਾਸੀ ਅਮਰਿੰਦਰਪਾਲ ਸਿੰਘ ਵਜੋਂ ਹੋਈ ਹੈ। ਉਸ ਤੋਂ ਕਰੂਜ਼ ਕਾਰ, 200 ਗਰਾਮ ਹੈਰੋਇਨ ਤੇ ਦਰਜਨ ਪਾਸਪੋਰਟ ਬਰਾਮਦ ਕੀਤੇ ਗਏ।

ਐੱਸਟੀਐੱਫ ਮੁਤਾਬਕ ਸ਼ਾਮ ਵੇਲੇ ਹਵਾਲਾਤੀਆਂ ਦੀ ਪੇਸ਼ੀ ਸਬੰਧੀ ਸੂਚੀ ਕਢਵਾਈ ਹੈ। ਹਾਲ ਦੀ ਘੜੀ ਅਮਰਿੰਦਰਪਾਲ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਸ ਦੇ ਜ਼ਰੀਏ ਪੁਲਿਸ ਜੇਲ੍ਹਾਂ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦੀ ਸੂਹ ਲਾਉਣ ਵਿਚ ਰੱੁਝੀ ਹੈ। ਦੱਸਿਆ ਜਾਂਦਾ ਹੈ ਕਿ ਆਉਂਦੇ ਦਿਨੀਂ ਐੱਸਟੀਐੱਫ ਜੇਲ੍ਹਾਂ ਵਿਚ ਡੱਕੇ ਸਮੱਗਲਰਾਂ ਨੂੰ ਪ੍ੋਡਕਸ਼ਨ ਵਾਰੰਟ 'ਤੇ ਗਿ੍ਫ਼ਤਾਰ ਕਰ ਕੇ ਪੁੱਛ-ਪੜਤਾਲ ਕਰੇਗੀ। ਇਸੇ ਦੌਰਾਨ ਐੱਸਟੀਐੱਫ ਨੇ 2 ਸਮੱਗਲਰਾਂ ਰਾਹੁਲ ਪਿੰਕੂ ਤੇ ਸ਼ਿਵਾ ਤੋਂ 70 ਗ੍ਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਗਿਆ ਹੈ ਕਿ ਦੋਵੇਂ ਜਣੇ ਦਿੱਲੀ ਤੋਂ ਹੈਰੋਇਨ ਲਿਆ ਕੇ ਇੱਥੇ ਵੇਚਦੇ ਸਨ।