ਬਲਰਾਜ ਸਿੰਘ, ਵੇਰਕਾ : 12 ਅਗਸਤ ਨੂੰ 10 ਲੱਖ ਦੀ ਫਿਰੌਤੀ ਲਈ ਕਾਰ ਵਿਚ ਅਗਵਾ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਦੇ ਕੇਸ ਵਿਚ ਪੀੜਤ ਪ੍ਰਭਕੀਰਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਵੇਰਕਾ ਦੀ ਦੇਹ ਫਤਿਹਗੜ੍ਹ ਸ਼ੁਕਰਚੱਕ ਅੱਪਰਬਾਰੀ ਦੁਆਬ ਨਹਿਰ ਸੁੱਟਣ ਦੇ ਮੁਲਜ਼ਮ ਗੌਤਮ ਸੋਨੀ ਦੀਪੂ ਪੁੱਤਰ ਹਰਜਿੰਦਰਪਾਲ, ਨਰਾਇਣ ਸਿੰਘ ਅਜੇ ਪੁੱਤਰ ਅਮਰਜੀਤ ਸਿੰਘ ਦਾ ਅਦਾਲਤ ਤੋਂ ਲਿਆ 3 ਦਿਨਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ। ਤੀਜਾ ਮੁਲਜ਼ਮ ਸ਼ਿਵ ਕੁਮਾਰ ਪੋਪੋ ਨਾਬਾਲਗ ਹੋਣ ਕਾਰਨ ਬੱਚਿਆਂ ਦੇ ਲੁਧਿਆਣਾ ਸਥਿਤ ਬਾਲ ਸੁਧਾਰ ਘਰ ਬੰਦ ਹੈ। ਵੇਰਕਾ ਦੇ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋ ਪੁੱਛਗਿੱਛ ਮਗਰੋਂ ਕਤਲ ਕਰਨ ਲਈ ਵਰਤੀ ਗਈ ਰਸੋਈ ਗੈਸ ਦੀ ਪਾਈਪ, ਕਾਰ, ਮਿ੍ਤਕ ਪ੍ਰਭਕੀਰਤ ਸਿੰਘ ਦੀ ਸਕੂਟਰੀ, ਸਿਰ ਤੇ ਬੰਨ੍ਹਣ ਵਾਲਾ ਪਟਕਾ, ਕਿ੍ਕਟ ਖੇਡਣ ਵਾਲਾ ਬੈਟ, ਮੋਬਾਇਲ ਫੋਨ ਆਦਿ ਪੁਲਿਸ ਨੇ ਬਾਰਮਦ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਤਫਤੀਸ਼ ਜਾਰੀ ਹੈ।

ਪੀੜਤ ਪਰਿਵਾਰ ਨੂੰ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਜੈਂਕੀ ਪੁੱਤਰ ਕੁੱਕੁੂ, ਜਤਿਨ ਸੋਨੀ, ਔਰਤ ਤੇ ਹੋਰ ਅਣਪਛਾਤਿਆਂ ਵੱਲੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਪੁੱਛਿਆ ਤਾਂ ਥਾਣਾ ਮੁਖੀ ਨੇ ਕਿਹਾ ਕਿ ਧਮਕੀਆਂ ਦੇਣ ਵਾਲੇ ਮੁਲਜ਼ਮ ਘਰੋਂ ਫਰਾਰ ਹਨ, ਛੇਤੀ ਕਾਬੂ ਕਰ ਲਏ ਜਾਣਗੇ। ਘਟਨਾ ਦਾ ਮਾਸਟਰਮਾਈਂਡ ਹਰਜਿੰਦਰ ਸਿੰਘ ਸੋਨੀ ਬਿੱਟਾ ਵੇਰਕਾ ਲੁਧਿਆਣਾ ਦੇ ਹਸਪਤਾਲ ਦਾਖ਼ਲ ਹੈ।