ਗੁਰਜਿੰਦਰ ਮਾਹਲ, ਅੰਮਿ੍ਤਸਰ : ਜ਼ਿਲ੍ਹਾ ਅੰਮਿ੍ਤਸਰ 'ਚ ਸ਼ਨਿਚਰਵਾਰ ਨੂੰ ਕੋਰੋਨਾ ਨਾਲ 26 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 404 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਨਿਚਰਵਾਰ ਨੂੰ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ, ਉਨ੍ਹਾਂ 'ਚ ਪਿੰਡ ਗੁਜਰਪੁਰਾ ਅਜਨਾਲਾ ਵਾਸੀ 29 ਸਾਲ ਦਾ ਨੌਜਵਾਨ, ਲਕਸ਼ਮੀ ਵਿਹਾਰ ਮਜੀਠਾ ਰੋਡ ਵਾਸੀ 64 ਸਾਲ ਦਾ ਵਿਅਕਤੀ, ਵੱਲ੍ਹਾ ਵਾਸੀ 81 ਸਾਲ ਦੀ ਅੌਰਤ, ਚੌਕ ਮੰਨਾ ਸਿੰਘ ਵਾਸੀ 45 ਸਾਲ ਦਾ ਵਿਅਕਤੀ, ਚਵਿੰਡਾ ਦੇਵੀ ਵਾਸੀ 65 ਸਾਲ ਦੀ ਅੌਰਤ, ਗੰਡਾ ਸਿੰਘ ਵਾਸੀ 55 ਸਾਲ ਦਾ ਵਿਅਕਤੀ, ਪਿੰਡ ਮਾਹਲ ਵਾਸੀ 53 ਸਾਲ ਦਾ ਵਿਅਕਤੀ, ਜੌੜਾ ਫਾਟਕ ਵਾਸੀ 75 ਸਾਲ ਦਾ ਵਿਅਕਤੀ, ਇੰਦਰਾ ਕਾਲੋਨੀ ਵਾਸੀ 60 ਸਾਲ ਦੀ ਅੌਰਤ, ਰਣਜੀਤ ਪੁਰਾ ਛੇਹਰਟਾ ਵਾਸੀ 73 ਸਾਲ ਦਾ ਵਿਅਕਤੀ, ਅਜਨਾਲਾ ਵਾਸੀ 45 ਸਾਲ ਦੀ ਅੌਰਤ, ਕਿ੍ਸ਼ਨਾ ਨਗਰ ਵਾਸੀ 65 ਸਾਲ ਦੀ ਅੌਰਤ, ਮਜੀਠਾ ਵਾਸੀ 45 ਸਾਲ ਦੀ ਅੌਰਤ, ਪਿੰਡ ਝੰਡੇ ਵਾਸੀ 25 ਸਾਲ ਦਾ ਵਿਅਕਤੀ, ਤਰਨ ਤਾਰਨ ਰੋਡ ਵਾਸੀ 37 ਸਾਲ ਦਾ ਵਿਅਕਤੀ, ਪਿੰਡ ਖਾਨਪੁਰ ਬਾਬਾ ਬਕਾਲਾ ਵਾਸੀ 85 ਸਾਲ ਦਾ ਵਿਅਕਤੀ, ਕਿ੍ਸ਼ਨਾ ਨਗਰ ਵਾਸੀ 77 ਸਾਲ ਦਾ ਵਿਅਕਤੀ, ਮੈਡੀਕਲ ਇਨਕਲੇਵ ਵਾਸੀ 73 ਸਾਲ ਦੀ ਅੌਰਤ, ਵ੍ਹਾਈਟ ਇਨਕਲੇਵ ਵਾਸੀ 40 ਸਾਲ ਦਾ ਵਿਅਕਤੀ, ਅਮਨ ਐਵੀਨਿਊ ਗੇਟ ਹਕੀਮਾਂ ਵਾਸੀ 75 ਸਾਲ ਦਾ ਵਿਅਕਤੀ, ਮਾਲ ਰੋਡ ਵਾਸੀ 99 ਵਿਅਕਤੀ, ਰਾਮ ਬਾਗ਼ ਵਾਸੀ 75 ਸਾਲ ਦਾ ਵਿਅਕਤੀ, ਗੁਰੂਵਾਲੀ ਗੇਟ ਵਾਸੀ 47 ਸਾਲ ਦੀ ਅੌਰਤ, ਪਿੰਡ ਜਗਦੇਵ ਖੁਰਦ ਵਾਸੀ 72 ਸਾਲ ਦਾ ਵਿਅਕਤੀ, ਛੇਹਰਟਾ ਵਾਸੀ 70 ਸਾਲ ਦਾ ਵਿਅਕਤੀ ਤੇ ਸੁਦਰਸ਼ਨ ਨਗਰ ਵਾਸੀ 68 ਸਾਲ ਦਾ ਵਿਅਕਤੀ ਸ਼ਾਮਲ ਹੈ।

ਕਮਿਊਨਿਟੀ 'ਚੋਂ ਆਏ ਕੇਸ - 225

ਸੰਪਰਕ ਕੇਸ - 179

ਐਕਟਿਵ ਕੇਸ - 5448

ਤੰਦਰੁਸਤ ਹੋਏ - 825

ਕੁੱਲ ਕੋਰੋਨਾ ਮਰੀਜ਼- 40081

ਹੁਣ ਤਕ ਤੰਦਰੁਸਤ ਹੋਏ - 33416

ਹੁਣ ਤਕ ਹੋਈਆਂ ਮੌਤਾਂ - 1217