ਗੁਰਜਿੰਦਰ ਮਾਹਲ, ਅੰਮਿ੍ਤਸਰ : ਜ਼ਿਲ੍ਹਾ ਅੰਮਿ੍ਤਸਰ ਵਿਚ ਸ਼ੁੱਕਰਵਾਰ ਨੂੰ 438 ਵਿਅਕਤੀਆਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। 635 ਵਿਅਕਤੀ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਤੇ ਹੁਣ ਤਕ ਕੁਲ 32591 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ ਵਿਚ 5895 ਐਕਟਿਵ ਕੇਸ ਹਨ। ਹੁਣ ਤਕ 1191 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 23 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ, ਉਨ੍ਹਾਂ 'ਚ ਜਵਾਹਰ ਨਗਰ ਬਟਾਲਾ ਰੋਡ ਵਾਸੀ 59 ਸਾਲ ਦੀ ਅੌਰਤ, ਪ੍ਰਤਾਪ ਬਾਜ਼ਾਰ ਛੇਹਰਟਾ ਵਾਸੀ 80 ਸਾਲ ਦੀ ਅੌਰਤ, ਕੋਟ ਮਿੱਤ ਸਿੰਘ ਵਾਸੀ 54 ਸਾਲ ਦੀ ਅੌਰਤ, ਪਿੰਡ ਰੋੜੀਵਾਲ ਵਾਸੀ 71 ਸਾਲ ਦੀ ਅੌਰਤ, ਤਹਿਸੀਲਪੁਰਾ 71 ਸਾਲ ਦਾ ਵਿਅਕਤੀ, ਹਰਿਗੋਬਿੰਦ ਐਵੀਨਿਊ ਵਾਸੀ 69 ਸਾਲ ਦਾ ਵਿਅਕਤੀ, ਇਸਲਾਮਾਬਾਦ ਵਾਸੀ 38 ਸਾਲ ਦਾ ਵਿਅਕਤੀ, ਬਾਬਾ ਬਕਾਲਾ ਵਾਸੀ 70 ਸਾਲ ਦਾ ਵਿਅਕਤੀ, ਛੇਹਰਟਾ ਵਾਸੀ 41 ਸਾਲ ਦਾ ਵਿਅਕਤੀ, ਪਿੰਡ ਸਠਿਆਲਾ ਵਾਸੀ 65 ਸਾਲ ਦੀ ਅੌਰਤ, ਫਕੀਰ ਸਿੰਘ ਕਾਲੋਨੀ ਵਾਸੀ 60 ਸਾਲ ਦੀ ਅੌਰਤ, ਮਜੀਠਾ ਰੋਡ ਵਾਸੀ 74 ਸਾਲ ਦਾ ਵਿਅਕਤੀ, ਲਾਹੌਰੀ ਗੇਟ ਵਾਸੀ 80 ਸਾਲ ਦਾ ਵਿਅਕਤੀ, ਸੁਲਤਾਨਵਿੰਡ ਵਾਸੀ 45 ਸਾਲ ਦੀ ਅੌਰਤ, ਪਿੰਡ ਮੈਹਣੀਆਂ ਬ੍ਰਾਹਮਣਾ ਵਾਸੀ 65 ਸਾਲ ਦਾ ਵਿਅਕਤੀ, ਗੰਡਾ ਸਿੰਘ ਕਾਲੋਨੀ ਵਾਸੀ 61 ਸਾਲ ਦਾ ਵਿਅਕਤੀ, ਗ੍ਰੀਨ ਐਵੀਨਿਊ ਵਾਸੀ 92 ਸਾਲ ਦੀ ਅੌਰਤ, ਨਿਊ ਨਰੈਣਗੜ੍ਹ ਵਾਸੀ 28 ਸਾਲ ਦਾ ਵਿਅਕਤੀ, ਮਾਲ ਮੰਡੀ ਵਾਸੀ 69 ਸਾਲ ਦੀ ਅੌਰਤ, ਅਮਨ ਐਵੀਨਿਊ ਵਾਸੀ 68 ਸਾਲ ਦੀ ਅੌਰਤ, ਬਾਬਾ ਬਕਾਲਾ ਵਾਸੀ 56 ਸਾਲ ਦਾ ਵਿਅਕਤੀ, ਕੱਥੂਨੰਗਲ ਵਾਸੀ 50 ਸਾਲ ਦੀ ਅੌਰਤ, ਪ੍ਰਤਾਪ ਨਗਰ ਵਾਸੀ 59 ਸਾਲ ਦਾ ਵਿਅਕਤੀ ਸ਼ਾਮਲ ਹਨ। ਇਨ੍ਹਾਂ 'ਚੋਂ 147 ਸੰਪਰਕ ਕੇਸ ਹਨ, ਜਦੋਂਕਿ 291 ਨਵੇਂ ਕੇਸ ਸਾਹਮਣੇ ਆਏ ਹਨ।