ਜੇਐੱਨਐੱਨ, ਅੰਮਿ੍ਤਸਰ : ਜੱਜ ਪੁਸ਼ਵਿੰਦਰ ਸਿੰਘ ਦੀ ਅਦਾਲਤ ਵਿਚ ਮੰਗਲਵਾਰ ਨੂੰ 197 ਕਿਲੋ ਹੈਰੋਇਨ ਦੇ ਮਾਮਲੇ ਵਿਚ ਸੁਣਵਾਈ ਕੀਤੀ ਗਈ। ਕੋਰਟ ਨੇ ਅਕਾਲੀ ਆਗੂ ਅਨਵਰ ਮਸੀਹ ਦੀ ਜ਼ਮਾਨਤ 'ਤੇ ਸੁਣਵਾਈ ਦੀ ਤਰੀਕ 29 ਜੁਲਾਈ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਕਿ ਅਨਵਰ ਨੂੰ ਮਿਲੀ ਮੈਡੀਕਲ ਜ਼ਮਾਨਤ ਨੂੰ ਐੱਸਟੀਐੱਫ ਨੇ ਖ਼ਾਰਜ ਕਰਵਾ ਦਿੱਤਾ ਸੀ।

ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਅਨਵਰ ਦਸ ਦਿਨ ਦੇ ਅੰਦਰ ਜੇਲ੍ਹ ਰਿਪੋਰਟ ਕਰੇ ਪਰ ਮੁਲਜ਼ਮ ਨੇ ਸਮੇਂ ਤੋਂ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਹਾਲੇ ਉਹ ਹਸਪਤਾਲ ਵਿਚ ਇਲਾਜ ਅਧੀਨ ਹੈ। ਜ਼ਿਕਰਯੋਗ ਹੈ ਕਿ ਅਨਵਰ ਮਸੀਹ ਦੀ ਕੋਠੀ ਤੋਂ ਐੱਸਟੀਐੱਫ ਨੇ ਲੰਘੇ ਵਰ੍ਹੇ 30 ਜਨਵਰੀ ਦੀ ਰਾਤ ਹੈਰੋਇਨ ਦੀ ਖੇਪ, ਕੈਮੀਕਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਨੇ 80 ਹਜਾਰ ਰੁਪਏ ਮਹੀਨਾ ਕਿਰਾਏ 'ਤੇ ਕੱਪੜਾ ਵਪਾਰੀ ਅੰਕੁਸ਼ ਕਪੂਰ ਨੂੰ ਕੋਠੀ ਦਿੱਤੀ ਸੀ। ਗਿ੍ਫਤਾਰ ਕੀਤੇ ਗਏ ਅਫ਼ਗਾਨ ਨਾਗਰਿਕ ਅਰਮਾਨ ਬਸ਼ਅਰਮਲ ਨੂੰ ਹੈਰੋਇਨ ਦੀ ਖੇਪ ਵਧਾਉਣ ਲਈ ਅੰਮਿ੍ਤਸਰ ਬੁਲਾਇਆ ਗਿਆ ਸੀ।