ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ 16 ਸਾਲ ਹੋਏ ਪੂਰੇ

ਪੱਤਰ ਪ੍ਰਰੇਰਕ, ਛੇਹਰਟਾ : ਪਿਛਲੇ 16 ਸਾਲਾਂ ਤੋਂ ਕਈ ਓਲੰਪੀਅਨ, ਪਦਮਸ਼੍ਰੀ, ਅਰਜਨਾ ਐਵਾਰਡੀ, ਕੌਮਾਂਤਰੀ ਤੇ ਕੌਮੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੀ ਆ ਰਹੀ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮਿ੍ਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅੱਜ ਕਲੱਬ ਦੇ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਪੀਪੀਐੱਸ) ਪਾਸਪੋਰਟ ਅਫਸਰ ਜਲੰਧਰ ਨੂੰ ਕਲੱਬ ਦੇ 16 ਵਰ੍ਹੇ ਪੂਰੇ ਹੋਣ 'ਤੇ ਵਧਾਈ ਦੇਣ ਪਹੁੰਚੇ ਅਤੇ ਉਪਰੰਤ ਉਨ੍ਹਾਂ ਮੀਟਿੰਗ ਦੌਰਾਨ ਵਿਚਾਰ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਕਿ ਕਲੱਬ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ 16 ਓਲੰਪੀਅਨ ਖਿਡਾਰੀਆਂ ਨੂੰ 'ਮਾਣ ਪੰਜਾਬੀਆਂ ਦਾ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹ ਦੌਰਾਨ 550 ਹੋਣਹਾਰ ਧੀਆਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਇਸੇ ਮਹੀਨੇ ਹੀ ਸਾਲਾਨਾ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾਵੇਗੀ।

ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ 12ਵੀਂ ਜੂਨੀਅਰ ਇੰਟਰ-ਸਕੂਲ ਐਥਲੈਟਿਕਸ ਚੈਂਪੀਅਨਸ਼ਿਪ ਸਾਬਕਾ ਵਿਧਾਇਕ ਸ਼ਹੀਦ ਸੰਤ ਗਿੱਲ ਦੀ ਯਾਦ ਨੂੰ ਸਮਰਪਿਤ ਹੋਵੇਗੀ।

ਫੋਟੋ-40