ਜੇਐੱਨਐੱਨ, ਅੰਮ੍ਰਿਤਸਰ : ਅਮਰੀਕਾ ਤੋਂ ਡਿਪੋਰਟ ਹੋ ਕੇ 123 ਭਾਰਤੀ ਨਾਗਰਿਕ ਬੁੱਧਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ। ਇਨ੍ਹਾਂ 'ਚ ਪੰਜਾਬ ਦੇ 45, ਗੁਜਰਾਤ ਦੇ 33 ਤੇ ਹਰਿਆਣੇ ਦੇ 40 ਯਾਤਰੀ ਸ਼ਾਮਲ ਹਨ। ਗੁਜਰਾਤ, ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਲੋਕ ਆਪਣੇ ਗ੍ਰਹਿ ਜ਼ਿਲ੍ਹਿਆਂ 'ਚ ਰਵਾਨਾ ਹੋ ਗਏ, ਜਦਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਮੈਰੀਟੋਰੀਅਸ ਸਕੂਲ 'ਚ ਬਣਾਏ ਕੁਆਰੰਟਾਈਨ ਸੈਂਟਰ 'ਚ ਭੇਜ ਦਿੱਤਾ ਗਿਆ। ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹੋਰਨਾਂ ਸੂਬਿਆਂ ਤੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਜ਼ਿਲ੍ਹੇ ਨਾਲ ਸਬੰਧਤ ਲੋਕਾਂ ਦੇ ਬਾਰੇ ਸੂਚਨਾ ਭੇਜ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਉੱਥੇ ਪ੍ਰੋਟੋਕਾਲ ਮੁਤਾਬਕ ਸੱਤ ਦਿਨਾਂ ਲਈ ਸਰਕਾਰੀ ਅਦਾਰੇ ਜਾਂ ਹੋਟਲ 'ਚ ਕੁਆਰੰਟਾਈਨ ਕੀਤਾ ਜਾ ਸਕੇ।

Posted By: Susheel Khanna