ਜੇਐੱਨਐੱਨ, ਅੰਮਿ੍ਤਸਰ : ਦੇਸ਼ 'ਚ ਪਿਆਜ਼ ਦੀਆਂ ਤੇਜ਼ੀ ਨਾਲ ਵਧੀਆਂ ਕੀਮਤਾਂ ਨਾਲ ਅਫਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਦੇ ਟਰੱਕਾਂ ਦੀ ਗਿਣਤੀ ਵੀ ਵਧ ਗਈ।

ਵਾਹਗਾ ਰਸਤੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਅਫਗਾਨੀ ਪਿਆਜ਼ ਦੇ 120 ਟਰੱਕ ਇੰਟੇਗ੍ਰੇਟੇਡ ਚੈੱਕਪੋਸਟ (ਆਈਸੀਪੀ) ਅਟਾਰੀ ਪੁੱਜੇ। ਦੇਰ ਸ਼ਾਮ ਆਈਸੀਪੀ ਕੁਲੀ ਤੇਜ਼ੀ ਨਾਲ ਟਰੱਕਾਂ ਤੋਂ ਪਿਆਜ਼ ਲਾਹ ਰਹੇ ਸਨ।

ਦੇਰ ਸ਼ਾਮ 7 ਵਜੇ ਤਕ 80 ਟਰੱਕਾਂ ਨੂੰ ਖਾਲੀ ਕਰਨ ਤੋਂ ਬਾਅਦ ਵਾਹਗਾ ਭੇਜਿਆ ਜਾ ਚੁੱਕਿਆ ਸੀ। ਇਸ ਤਰ੍ਹਾਂ ਅੱਜ ਅੱਜ ਵਾਹਗਾ ਰਸਤੇ ਭਾਰਤ 'ਚ 4400 ਟਨ ਪਿਆਜ਼ ਭਾਰਤ ਪੁੱਜਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਰਾਤ 3 ਹਜ਼ਾਰ ਟਨ ਪਿਆਜ਼ ਭਾਰਤ ਪੁੱਜਿਆ ਸੀ। ਇਸ ਨਾਲ ਪਿਆਜ਼ ਦੇ ਭਾਅ 'ਚ ਕਮੀ ਆਉਣ ਦੀ ਸੰਭਾਵਨਾ ਵੀ ਬਣੀ ਹੈ।

ਹਿੰਦ ਮਜ਼ਦੂਰ ਸਭਾ ਅਟਾਰੀ ਬਾਰਡਰ ਕੁਲਵਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਵਾਹਗਾ ਰਸਤੇ ਭਾਰਤ ਪੁੱਜੇ ਪਿਆਜ਼ ਦੇ 80 ਟਰੱਕ ਖਾਲੀ ਕਰ ਦਿੱਤੇ ਗਏ ਹਨ ਜਦਕਿ ਟਰੱਕਾਂ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਹਾਲੇ ਤਕ ਜਾਰੀ ਹੈ। ਪਿਆਜ਼ ਦੇ ਟਰੱਕ ਆਉਣ ਨਾਲ ਕੁਲੀਆਂ 'ਚ ਖ਼ੁ ਦਾ ਮਾਹੌਲ ਹੈ ਕਿਉਂਕਿ ਪਿਛਲੇ 9 ਮਹੀਨੇ ਤੋਂ ਆਈਸੀਪੀ ਦਾ ਕੰਮ ਬਿਲਕੁਲ ਠੱਪ ਪਿਆ ਸੀ।

ਡਰਾਈ ਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਕੁਲੀਆਂ ਦੀ ਹੜਤਾਲ ਖੁੱਲ੍ਹਣ ਨਾਲ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਅੱਜ-ਕੱਲ੍ਹ ਅਫਗਾਨਿਸਤਾਨ ਤੋਂ ਪਿਆਜ਼ ਆ ਰਿਹਾ ਹੈ, ਹੜਤਾਲ ਕਾਰਨ ਇਹ ਰੁਕ ਗਿਆ ਸੀ।