ਜੇਐੱਨਐੱਨ, ਅੰਮਿ੍ਤਸਰ : ਸੋਮਵਾਰ ਨੂੰ ਕੋਰੋਨਾ ਨੇ 12 ਲੋਕਾਂ ਦੀ ਜਾਨ ਲੈ ਲਈ, ਜਦੋਂ ਕਿ 342 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ। ਕੋਰੋਨਾ ਵਾਇਰਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੀਤੇ ਐਤਵਾਰ ਨੂੰ ਪਹਿਲੀ ਵਾਰ 742 ਨਵੇਂ ਪਾਜ਼ੇਟਿਵ ਮਿਲੇ ਸਨ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਇਹ ਯੂਕੇ ਸਟਰੇਨ ਹੈ, ਜੋ 60 ਫੀਸਦੀ ਜ਼ਿਆਦਾ ਰਫਤਾਰ ਨਾਲ ਵੱਧ ਰਹੀ ਹੈ। ਮੋਹਾਲੀ ਦੇ ਬਾਅਦ ਅੰਮਿ੍ਤਸਰ ਦੂਜੇ ਨੰਬਰ 'ਤੇ ਜਿੱਥੇ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਹੋਣ ਲੱਗੇ ਹਨ। ਕੋਰੋਨਾ ਮਹਾਮਾਰੀ ਹੁਣ ਚਿੰਤਾਜਨਕ ਹਾਲਤ 'ਤੇ ਪਹੁੰਚ ਗਈ ਹੈ। ਇਹ ਚਿੰਤਾ ਨਹੀਂ ਚਿੰਤਨ ਦਾ ਸਮਾਂ ਹੈ। ਲੋਕ ਸਰੀਰਕ ਦੂਰੀ ਅਪਣਾਉਣ, ਮਾਸਕ ਪਾਉਣ ਅਤੇ ਬੇਵਜ੍ਹਾ ਘਰ ਤੋਂ ਬਾਹਰ ਨਾ ਨਿਕਲਣ।

ਬਾਕਸ

ਕੋਰੋਨਾ ਡਾਟਾ ਤਿਆਰ ਕਰਨ ਵਾਲਾ ਡਾਕਟਰ ਵੀ ਪਾਜ਼ੇਟਿਵ

ਕੋਰੋਨਾ ਵਾਇਰਸਂ ਅਤੇ ਮਿ੍ਤਕਾਂ ਦਾ ਡਾਟਾ ਤਿਆਰ ਕਰਨ ਵਾਲਾ ਸਿਵਲ ਸਰਜਨ ਦਫ਼ਤਰ ਦਾ ਇਕ ਡਾਕਟਰ ਵੀ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਇਹ ਡਾਕਟਰ ਦਫ਼ਤਰ ਵਿਚ ਸਿਵਲ ਸਰਜਨ ਸਮੇਤ ਸਾਰੇ ਪ੍ਰਰੋਗਰਾਮ ਅਫਸਰਾਂ ਦੇ ਸੰਪਰਕ ਵਿਚ ਰਿਹਾ ਹੈ। ਅਜਿਹੇ ਵਿਚ ਸਿਵਲ ਸਰਜਨ ਦਫ਼ਤਰ ਵਿਚ ਹਫੜਾ ਦਫੜੀ ਮਚੀ ਹੋਈ ਹੈ।

ਬਾਕਸ

ਇਨ੍ਹਾਂ ਦੀ ਹੋਈ ਮੌਤ

ਡੀਐੱਮਸੀ ਲੁਧਿਆਣਾ 'ਚ ਇਲਾਜ ਅਧੀਨ ਰਹੇ ਅੰਮਿ੍ਤਸਰ ਵਾਸੀ 73 ਸਾਲ ਦਾ ਬਜ਼ੁਰਗ, ਪਿੰਡ ਵਜੀਰ ਭੁੱਲਰ ਵਾਸੀ 71 ਸਾਲ ਦੀ ਅੌਰਤ, ਬਾਬਾ ਬਕਾਲਾ ਵਾਸੀ 69 ਸਾਲ ਦੀ ਅੌਰਤ ਪਿੰਡ ਮਹਿਮਾ ਵਾਸੀ 59 ਸਾਲ ਦੀ ਅੌਰਤ, ਸ਼੍ਰੀ ਰਾਮ ਤੀਰਥ ਸਥਿਤ ਅਸ਼ੋਕ ਵਿਹਾਰ ਵਾਸੀ 72 ਸਾਲ ਦਾ ਬਜ਼ੁਰਗ, ਰਾਮਬਾਗ਼ ਵਾਸੀ 50 ਸਾਲ ਦੀ ਅੌਰਤ, ਅਜਨਾਲਾ ਵਾਸੀ 50 ਸਾਲ ਦੀ ਅੌਰਤ, ਅਜਨਾਲਾ ਦੇ ਪਿੰਡ ਹੇਰ ਵਾਸੀ 55 ਸਾਲ ਦੀ ਅੌਰਤ, ਪਿੰਡ ਪਾਖਰਪੁਰਾ ਵਾਸੀ 50 ਸਾਲ ਦਾ ਵਿਅਕਤੀ, ਵਿਕਾਸ ਨਗਰ ਵਾਸੀ 70 ਸਾਲ ਦੀ ਅੌਰਤ, ਘਣੂੰਪੁਰ ਕਾਲੇ ਵਾਸੀ 60 ਸਾਲ ਦੀ ਅੌਰਤ, ਈਸਟ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਵਾਸੀ 48 ਸਾਲ ਦਾ ਵਿਅਕਤੀ ਸ਼ਾਮਲ ਹਨ।