ਗੁਰਜਿੰਦਰ ਮਾਹਲ, ਅੰਮਿ੍ਤਸਰ : ਜ਼ਿਲ੍ਹਾ ਅੰਮਿ੍ਤਸਰ ਵਿਚ ਵੀਰਵਾਰ ਨੂੰ 532 ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। 410 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਤੇ ਹੁਣ ਤਕ ਕੁਲ 31956 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ 'ਚ 6145 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 1168 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ 10 ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ, ਉਨ੍ਹਾਂ 'ਚ ਭੱਲਾ ਕਾਲੋਨੀ ਛੇਹਰਟਾ ਵਾਸੀ 61 ਸਾਲ ਦੀ ਅੌਰਤ, ਗ੍ਰੀਨ ਫੀਲਡ ਮਜੀਠਾ ਰੋਡ ਵਾਸੀ 75 ਸਾਲ ਦਾ ਵਿਅਕਤੀ, ਨਹਿਰੂ ਕਾਲੋਨੀ ਮਜੀਠਾ ਰੋਡ ਵਾਸੀ 65 ਸਾਲ ਦੀ ਅੌਰਤ, ਗੁਰਬਖ਼ਸ਼ ਨਗਰ ਨਵਾਂਕੋਟ ਵਾਸੀ 75 ਸਾਲ ਦੀ ਅੌਰਤ, ਬਟਾਲਾ ਰੋਡ ਵਾਸੀ 65 ਸਾਲ ਦੀ ਅੌਰਤ, ਟਾਂਗਰਾ ਵਾਸੀ 51 ਸਾਲ ਦਾ ਵਿਅਕਤੀ, ਸ਼ਾਮ ਨਗਰ ਵਾਸੀ 60 ਸਾਲ ਦੀ ਅੌਰਤ, ਗਲੀ ਕਿ੍ਸ਼ਨਾ ਚੌਕ ਵਾਸੀ 59 ਸਾਲ ਦਾ ਵਿਅਕਤੀ, 38 ਸਾਲ ਦਾ ਵਿਅਕਤੀ, ਰਾਣੀ ਕਾ ਬਾਗ ਵਾਸੀ 88 ਸਾਲ ਦਾ ਬਜ਼ੁਰਗ ਸ਼ਾਮਲ ਹੈ।