ਵਰਦੀਪ ਤੇਜਾ, ਕਾਲਾ ਅਫਗਾਨਾ : ਸਥਾਨਕ ਪੁਲਿਸ ਚੌਕੀ 'ਚ ਸ਼ਨਿੱਚਰਵਾਰ ਨੂੰ ਰਾਈਫਲ ਸਾਫ ਕਰਦਿਆਂ ਗੋਲ਼ੀ ਚੱਲਣ ਕਾਰਨ ਏਐੱਸਆਈ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਏਐੱਸਆਈ ਵਿਜੇ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਚਰੋਵਾਲੀ ਪੁਲਿਸ ਚੌਕੀ ਕਾਲਾ ਅਫਗਾਨਾ ਵਿਖੇ ਬਤੌਰ ਏਐੱਸਆਈ ਤਾਇਨਾਤ ਸੀ। ਸ਼ਨਿੱਚਰਵਾਰ ਸਵੇਰੇ ਕਰੀਬ 9.30 ਵਜੇ ਉਹ ਏਕੇ 47 ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲ਼ੀ ਚੱਲ ਗਈ, ਜੋ ਵਿਜੇ ਕੁਮਾਰ ਦੇ ਮੱਥੇ ਦੇ ਆਰ-ਪਾਰ ਹੋ ਗਈ। ਵਿਜੇ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।