ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਜੋਸ਼ੀ ਫਾਊਂਡੇਸ਼ਨ ਨੇ ਜਾਨ ਖਤਰੇ 'ਚ ਪਾ ਕੇ ਪੱਤਰਕਾਰਿਤਾ ਧਰਮ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਉਤਸ਼ਾਹਿਤ ਕਰਨ ਲਈ 'ਜੋਸ਼ੀ ਫਾਊਂਡੇਸ਼ਨ ਮੀਡੀਆ ਐਵਾਰਡ ਪੰਜਾਬ' ਦੇਣ ਦਾ ਐਲਾਨ ਕੀਤਾ ਹੈ। ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਾਲ 2018 ਵਿਚ ਆਪਣੇ-ਆਪਣੇ ਖੇਤਰ ਵਿਚ ਵਿਲੱਖਣ ਪ੍ਾਪਤੀਆਂ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਸ਼ਾਸਨਕ ਸੁਧਾਰ, ਸਿਆਸੀ-ਸਮਾਜਿਕ, ਸਿਵਲ ਮਾਮਲੇ, ਬੇਹਤਰੀਨ ਖੋਜੀ ਪੱਤਰਕਾਰਤਾ, ਸਿੱਖਿਆ, ਸਿਹਤ, ਖੇਡ, ਖੇਤੀਬਾੜੀ ਵਾਤਾਵਰਨ, ਨਸ਼ੇ ਦੇ ਮੁੱਦੇ 'ਤੇ ਮਿਸਾਲੀ ਪੱਤਰਕਾਰਤਾ ਕਰਨ ਵਾਲੇ ਪੱਤਰਕਾਰਾਂ ਨੂੰ ਪੁਰਸਕਾਰ ਵਜੋਂ 21 ਹਜ਼ਾਰ, 31 ਹਜ਼ਾਰ ਅਤੇ 51 ਹਜ਼ਾਰ ਰੁਪਏ ਦਾ ਨਕਦ ਰਾਸ਼ੀ ਦਿੱਤੀ ਜਾਵੇਗੀ। ਜੋਸ਼ੀ ਨੇ ਦੱਸਿਆ ਕਿ ਜਰਨਲਿਸਟ ਆਫ ਦਿ ਈਅਰ (ਸਾਲ ਦਾ ਬਿਹਤਰ ਪੱਤਰਕਾਰ) ਨੂੰ 31 ਹਜ਼ਾਰ ਰੁਪਏ ਸਨਮਾਨ ਚਿੰਨ੍ਹ ਨਾਲ ਨਕਦ ਭੇਟ ਕੀਤੇ ਜਾਣਗੇ, ਜਦਕਿ ਲਾਈਫ ਟਾਈਮ ਅਚੀਵਮੈਂਟ ਐਵਾਰਡ ਹਾਸਲ ਕਰਨ ਵਾਲੇ ਪੱਤਰਕਾਰ ਨੂੰ ਸਨਮਾਨ ਚਿਨ੍ਹ ਦੇ ਨਾਲ 51 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਫਾਊਂਡੇਸ਼ਨ ਦੇ ਪ੍ਧਾਨ ਸੌਰਭ ਜੋਸ਼ੀ ਨੇ ਕਿਹਾ ਕਿ ਇਸ ਐਵਾਰਡ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 29 ਫਰਵਰੀ ਰੱਖੀ ਗਈ ਹੈ ਅਤੇ ਸੰਭਵ ਤੌਰ 'ਤੇ ਇਹ ਐਵਾਰਡ ਮਾਰਚ ਦੇ ਪਹਿਲੇ ਜਾਂ ਦੂਜੇ ਐਤਵਾਰ ਨੂੰ ਐਲਾਨਿਆ ਜਾਵੇਗਾ।