ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਨਸ਼ਿਆਂ ਵਿਰੁੱਧ ਬਣੀ ਸਪੈਸ਼ਲ ਟਾਸਕ ਫੋਰਸ ਨੇ ਹੁਣ 'ਗਰਾਊਂਡ ਜ਼ੀਰੋ' 'ਤੇ ਜਾ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦੀ ਰਣਨੀਤੀ ਉਲੀਕੀ ਹੈ। ਐੱਸਟੀਐੱਫ ਦੇ ਨਵੇਂ ਬਣੇ ਮੁਖੀ ਹਰਪ੍ਰਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ 'ਬਡੀ' ਅਤੇ 'ਡੈਪੋ' ਪ੍ਰਰੋਗਰਾਮਾਂ ਦੇ ਐੱਸਟੀਐੱਫ ਗਲੀ-ਗਲੀ ਅਤੇ ਮੁਹੱਲਿਆਂ 'ਚ ਪਹੁੰਚ ਕੇ ਜਿੱਥੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ ਉੱਥੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸੇਗੀ।

ਕਮਿਸ਼ਨ ਲਈ ਟਰੈਵਲ ਏਜੰਟਾਂ ਵਿਚਕਾਰ ਗੋਲ਼ੀਬਾਰੀ, ਇਕ ਧੜਾ 44 ਲੱਖ ਲੈ ਕੇ ਫ਼ਰਾਰ

ਨਸ਼ਿਆਂ ਖ਼ਿਲਾਫ਼ ਰਣਨੀਤੀ ਸਬੰਧੀ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ ਇਸ ਵਿਚ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਲੋਕ ਸਾਨੂੰ ਨਸ਼ਿਆਂ ਖ਼ਿਲਾਫ਼ ਸੂਚਨਾ ਨਹੀਂ ਦੇਣਗੇ ਓਨਾ ਚਿਰ ਸ਼ਿਕੰਜਾ ਕੱਸਣਾ ਪੁਲਿਸ ਲਈ ਸੌਖਾ ਨਹੀਂ ਹੁੰਦਾ। ਸਿੱਧੂ ਨੇ ਕਿਹਾ ਕਿ ਮੈਂ ਆਮ ਲੋਕਾਂ ਭਰੋਸਾ ਦਿਵਾਉਂਦਾ ਹੈ ਕਿ ਜਿੱਥੋਂ ਵੀ ਸਾਨੂੰ ਨਸ਼ੇ ਵੇਚਣ ਵਾਲਿਆਂ ਅਤੇ ਨਸ਼ਾ ਸਮੱਗਲਰਾਂ ਸਬੰਧੀ ਪੁਖ਼ਤਾ ਸੂਚਨਾ ਮਿਲੇਗੀ ਉੱਥੇ ਹੀ ਐੱਸਟੀਐੱਫ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਸੂਚਨਾ ਸਹੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਖ਼ਿਲਾਫ਼ ਰੰਜ਼ਿਸ਼ ਕੱਢਣ ਲਈ।


ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜਿੱਥੇ ਕਿਤੇ ਵੀ ਕਿਸੇ ਵੀ ਸਰਕਾਰੀ ਮਹਿਕਮੇ ਵਿਚ ਚਾਹੇ ਉਹ ਪੁਲਿਸ ਹੋਵੇ ਜਾਂ ਕੋਈ ਹੋਰ ਮਹਿਕਮਾ, ਕਾਲੀਆਂ ਭੇਡਾਂ ਸਾਡੇ ਹੱਥ ਚੜ੍ਹ ਗਈਆਂ ਉਹ ਕਾਨੂੰਨ ਦੇ ਸ਼ਿਕੰਜੇ ਵਿਚੋਂ ਬਚ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਪਸ਼ਟ ਹੁਕਮ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ, ਬਖ਼ਸਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਕੇ ਮੁਹਿੰਮ ਵਿਚ ਨਾਲ ਜੋੜਿਆ ਜਾਵੇ ਅਤੇ ਨਸ਼ਿਆਂ ਤੋਂ ਬਚਾਇਆ ਜਾਵੇ।


ਨਸ਼ਿਆਂ ਦੀ 'ਸਪਲਾਈ ਲਾਈਨ' ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਦੌਰਾਨ ਨਸ਼ਿਆਂ ਦੀ 'ਸਪਲਾਈ ਲਾਈਨ' ਟੁੱਟਣ ਕਰਕੇ ਹੀ 3 ਤੋਂ 4 ਲੱਖ ਨਸ਼ਿਆਂ ਤੋਂ ਪੀੜਿਤ ਲੋਕ ਸਰਕਾਰੀ, ਨਿੱਜੀ, ਡੀਓਟ ਸੈਂਟਰਾਂ ਵਿਚ ਨਸ਼ੇ ਛੱਡਣ ਦੀ ਦਵਾਈ ਲੈ ਰਹੇ ਹਨ। ਇਹ ਸਪਲਾਈ ਲਾਈਨ ਤੋੜਨ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜਨਤਾ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ 'ਸਟਰੀਟ ਡਰੱਗ ਪੈਡਲਰਾਂ' ਦੀ ਪਛਾਣ ਪੁਲਿਸ ਦੀ ਬਜਾਏ ਲੋਕ ਆਸਾਨੀ ਨਾਲ ਕਰ ਲੈਂਦੇ ਹਨ ਕੌਣ ਡਰੱਗ ਖਾਂਦਾ ਅਤੇ ਕੌਣ ਡਰੱਗ ਵੇਚਦਾ ਹੈ ਆਦਿ ਮਹੱਤਵਪੂਰਨ ਜਾਣਕਾਰੀਆਂ ਜਦੋਂ 'ਗਰਾਊਂਡ ਜ਼ੀਰੋ' ਤੋਂ ਜਨਤਾ ਐੱਸਟੀਐੱਫ ਨੂੰ ਦੇਣੀਆਂ ਸ਼ੁਰੂ ਕਰ ਦੇਵੇਗੀ ਤਾਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਨਤੀਜੇ ਸਾਹਮਣੇ ਆਉਣਗੇ।

ਐੱਸਟੀਐੱਫ ਮੁਖੀ ਨੇ ਦੱਸਿਆ ਕਿ ਅਸੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਸੈਮੀਨਾਰ ਕਰਕੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਵੀ ਜਲਦ ਹੀ ਪ੍ਰੋਗਰਾਮ ਉਲੀਕਾਂਗੇ ਉਨ੍ਹਾਂ ਕਿਹਾ ਕਿ ਮੈਂ ਖ਼ੁਦ ਹਰੇਕ ਜ਼ਿਲ੍ਹੇ ਵਿਚ ਜਾਵਾਂਗਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਅਤੇ ਐੱਸਟੀਐੱਫ ਮਿਲ ਕੇ ਕੰਮ ਕਰੇਗੀ।