* ਫ਼ਰਜ਼ੀ ਪ੫ਸ਼ੰਸਾ ਪੱਤਰ

- ਜਲੰਧਰ ਦੇ ਕਾਰਖ਼ਾਨੇਦਾਰ ਤੇ ਅਫਸਰ ਨਾਲ ਕੀਤੀ ਸੀ ਗੰਢਤੁੱਪ

- ਸਖ਼ਤ ਕਥਨ 'ਤੇ ਪਰਦਾ ਪਾਉਣ ਲਈ ਨਕਲੀ ਪ੍ਰਸ਼ੰਸਾ ਪੱਤਰ ਕੀਤਾ ਤਿਆਰ

ਪੰਜਾਬੀ ਜਾਗਰਣ ਬਿਊਰੋ

ਚੰਡੀਗੜ੍ਹ :

ਸਾਲਾਨਾ ਗੁਪਤ ਰਿਪੋਰਟ ਦਰੁਸਤ ਕਰਵਾਉਣ ਲਈ ਪੰਜਾਬ ਸਰਕਾਰ ਤੇ ਵਣ ਵਿਭਾਗ ਨੂੰ ਫ਼ਰਜ਼ੀ ਪ੫ਸ਼ੰਸਾ ਪੱਤਰ ਸੌਂਪਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ ਪੜਤਾਲ ਦੇ ਅਧਾਰ 'ਤੇ ਵਣਪਾਲ, ਖੋਜ ਸਰਕਲ, ਹੁਸ਼ਿਆਰਪੁਰ ਹਰਸ਼ ਕੁਮਾਰ ਆਈਐੱਫਐੱਸ ਤੇ ਪਲਟਾ ਇੰਜੀਨੀਅਰਿੰਗ ਵਰਕਸ ਪ੫ਾਈਵੇਟ ਲਿਮਟਿਡ, ਫੋਕਲ ਪੁਆਇੰਟ ਜਲੰਧਰ ਦੇ ਡਾਇਰੈਕਟਰ ਅਜੇ ਪਲਟਾ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਧਾਰਾ 420, 465, 467, 468, 471, 474, 120-ਬੀ ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਕੁਲਦੀਪ ਕੁਮਾਰ ਲੋਮਿਸ ਪ੫ਧਾਨ ਮੁੱਖ ਵਣਪਾਲ ਨੇ ਹਰਸ਼ ਕੁਮਾਰ ਦੀ ਸਾਲ 2014-15 ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਵੇਲੇ ਉਸ ਬਾਰੇ ਕੁਝ ਸਖ਼ਤ ਕਥਨ ਦਰਜ ਕੀਤੇ ਸਨ ਤੇ ਇਸ ਸਬੰਧੀ ਹਰਸ਼ ਨੇ ਬੇਨਤੀ ਪੱਤਰ ਵਣ ਮੰਤਰੀ ਨੂੰ ਪੇਸ਼ ਹੋ ਕੇ ਦਿੱਤਾ ਸੀ ਜਿਸ ਨਾਲ ਉਸ ਨੇ ਪ੫ਸੰਸਾ ਪੱਤਰ ਮਿਤੀ 04.05.2015 (ਜੋ ਵਧੀਕ ਪ੫ਮੁੱਖ ਚੀਫ ਕੰਜਰਵੇਟਰ, ਜੰਗਲਾਤ (ਵਿਕਾਸ), ਐਸ.ਏ.ਐਸ. ਨਗਰ, ਪੰਜਾਬ ਨੂੰ ਭੇਜੀ ਜਾਣੀ ਵਿਖਾਈ ਗਈ) ਦੀ ਫੋਟੋ ਕਾਪੀ ਨੱਥੀ ਕੀਤੀ ਸੀ¢

ਪ੫ਸੰਸਾ ਪੱਤਰ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਪ੫ਸੰਸਾ ਪੱਤਰ ਨੰਬਰ 100/ਸੀ/2008/1389 ਮਿਤੀ 04.05.2015 ਡਾ. ਅਸ਼ੋਕ ਕੁਮਾਰ ਸਾਇੰਟਿਸਟ-ਐਫ, ਜੈਨੇਟਿਕ ਤੇ ਰੁੱਖ ਉਤਪਤੀ, ਜੰਗਲਾਤ ਖੋਜ ਸੰਸਥਾ ਦੇਹਰਾਦੂਨ (ਉਤਰਾਖੰਡ) ਵੱਲੋਂ ਜਾਰੀ ਨਹੀਂ ਕੀਤਾ ਗਿਆ¢

ਬੁਲਾਰੇ ਮੁਤਾਬਕ ਪੜਤਾਲ ਮੁਤਾਬਕ ਮਿਤੀ 04.05.2015 ਨੂੰ ਬੁੱਧ ਪੂਰਨੀਮਾ ਦੀ ਛੁੱਟੀ ਹੋਣ ਕਰ ਕੇ ਸੰਸਥਾ ਦਾ ਦਫ਼ਤਰ ਬੰਦ ਸੀ ਤੇ ਛੁੱਟੀ ਵਾਲੇ ਦਿਨ ਇੰਸਟੀਚਿਊਟ ਦੇ ਮੁਖੀ ਪਾਸੋਂ ਪ੫ਵਾਨਗੀ ਲੈ ਕੇ ਇਹ ਦਫਤਰ ਖੋਲਿ੍ਹਆ ਜਾ ਸਕਦਾ ਸੀ ਪਰ ਅਜਿਹੀ ਕੋਈ ਪ੫ਵਾਨਗੀ ਨਹੀਂ ਮਿਲੀ। ਇਸ ਤੋਂ ਇਲਾਵਾ ਹਰਸ਼ ਤੇ ਸਾਥੀਆਂ ਨੇ ਮਿਤੀ 04.05.2015 ਨੂੰ ਗੱਡੀ ਨੰ. ਪੀ.ਬੀ.-08ਸੀ.ਐਚ-7565 ਵਿਚ ਸਵਾਰ ਹੋ ਕੇ ਦੇਹਰਾਦੂਨ ਸੰਸਥਾ ਵਿਚ ਜਾਣਾ ਬਿਆਨ ਕੀਤਾ ਗਿਆ ਪਰ ਉਸ ਦਿਨ ਇਸ ਗੱਡੀ ਦੇ ਇੰਸਟੀਚਿਊਟ ਵਿਚ ਦਾਖ਼ਲ ਹੋਣ ਬਾਰੇ ਗੇਟਾਂ 'ਤੇ ਲੱਗੇ ਐਂਟਰੀ ਰਜਿਸਟਰਾਂ ਵਿਚ ਇੰਦਰਾਜ ਨਹੀਂ ਲੱਭਿਆ। ਨਾਲ ਹੀ ਜਾਂਚ ਪ੫ਯੋਗਸ਼ਾਲਾ (ਐੱਫਐੱਸਐੱਲ) ਦੀ ਰਿਪੋਰਟ ਮੁਤਾਬਕ ਉਕਤ ਵਿਵਾਦਮਈ ਪ੫ਸੰਸਾ ਪੱਤਰ ਉਪਰ ਕੀਤੇ ਹੋਏ ਦਸਤਖ਼ਤ ਡਾ. ਅਸ਼ੋਕ ਕੁਮਾਰ (ਸਾਇੰਸਦਾਨ) ਦੇ ਨਹੀਂ ਹਨ ਤੇ ਇਹ ਪੱਤਰ ਸਾਇੰਸਦਾਨ ਵੱਲੋਂ ਵਰਤੇ ਜਾਂਦੇ ਕੰਪਿਊਟਰ ਦੀ ਹਾਰਡਡਿਸਕ ਵਿੱਚੋਂ ਨਹੀਂ ਮਿਲਿਆ¢