ਪੱਤਰ ਪ੍ਰਰੇਰਕ, ਝੁਨੀਰ : ਪਿੰਡ ਬਾਜੇਵਾਲਾ ਦੇ ਕਿਸਾਨ ਬਲਵਿੰਦਰ ਸਿੰਘ(30) ਉਰਫ ਕਾਲਾ ਪੁੱਤਰ ਕਾ. ਧੰਨਾ ਸਿੰਘ ਨੇ ਮਾਨਸਿਕ ਪ੍ਰਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਹੈ। ਮਿ੍ਤਕ ਬਲਵਿੰਦਰ ਸਿੰਘ ਦੇ ਪਿਤਾ ਕਾ. ਧੰਨਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ 6 ਸਾਲਾਂ ਇਕਲੌਤੇ ਬੇਟੇ ਸੁਖਮਨਪ੍ਰਰੀਤ ਸਿੰਘ ਦਾ ਕੈਂਸਰ ਦੀ ਬਿਮਾਰੀ ਕਾਰਨ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਸੀ। ਜਿਸ 'ਤੇ ਲੱਖਾਂ ਰੁਪਏ ਖਰਚ ਹੋਣ ਕਾਰਨ ਬਲਵਿੰਦਰ ਸਿੰਘ ਕੁਝ ਦਿਨਾਂ ਤੋਂ ਪ੍ਰਰੇਸ਼ਾਨ ਸੀ। ਉਸ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਨਜ਼ਦੀਕ ਕੋਈ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਥਾਣਾ ਜੌੜਕੀਆਂ ਨੇ ਮਿ੍ਤਕ ਦੇ ਪਿਤਾ ਦੇ ਬਿਆਨ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਮਿ੍ਤਕ ਕਿਸਾਨ ਦਾ ਮੁੰਡਾ ਸੁਖਮਨਪ੍ਰਰੀਤ ਸਿੰਘ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ, ਦੀ ਵੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ. ਜਾਣਕਾਰੀ ਅਨੁਸਾਰ ਸੁਖਮਨਪ੍ਰਰੀਤ ਸਿੰਘ ਦਾ ਪਿਛਲੇ 2 ਮਹੀਨਿਆਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਤੇ ਉਹ ਕੋਮਾ ਵਿਚ ਸੀ, ਜਿਸ ਦੇ ਚੱਲਦਿਆਂ ਉਸਦੇ ਪਿਤਾ ਨੇ ਖੁਦਕੁਸ਼ੀ ਕੀਤੀ।