ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਸਾਲ 2018 ਦਾ 'ਮਨੀਤ ਯਾਦਗਾਰੀ ਪੱਤਰਕਾਰ ਸਨਮਾਨ' ਦੀਪਕ ਸ਼ਰਮਾ ਚਨਾਰਥਲ ਨੂੰ ਦਿੱਤਾ ਗਿਆ। ਕਲਾ ਪਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੫ਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬੀ ਲੇਖਕ ਸਭਾ ਦੇ ਪ੫ਧਾਨ ਬਲਕਾਰ ਸਿੱਧੂ ਤੇ ਗੁਰਨਾਮ ਕੰਵਰ ਦੇ ਪਰਿਵਾਰ ਵੱਲੋਂ ਇਸ ਵਰ੍ਹੇ ਦਾ ਮਨੀਤ ਯਾਦਗਾਰੀ ਪੱਤਰਕਾਰ ਐਵਾਰਡ ਨੌਜਵਾਨ ਕਵੀ, ਲੇਖਕ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੂੰ ਦੇ ਕੇ ਸਨਮਾਨ ਕੀਤਾ ਗਿਆ।

ਇਨਾਮ ਬਾਰੇ ਜਾਣਕਾਰੀ

ਚੇਤੇ ਰਹੇ ਗੁਰਨਾਮ ਕੰਵਰ ਹੁਰਾਂ ਦੇ ਪੁੱਤਰ ਮਨੀਤ ਕੰਵਰ 11 ਸਾਲ ਪਹਿਲਾਂ 10 ਨਵੰਬਰ 2007 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ, ਤਦ ਉਹ ਇਲੈਕਟ੫ੋਨਿਕ ਮੀਡੀਆ ਵਿਚ ਇਕ ਸਥਾਪਤ ਪੱਤਰਕਾਰ ਵਜੋਂ ਸਥਾਨ ਬਣਾ ਚੁੱਕੇ ਸਨ। ਮਨੀਤ 30 ਵਰਿ੍ਹਆਂ ਦੀ ਉਮਰ ਵਿਚ ਸਦੀਵੀ ਵਿਛੋੜਾ ਦੇਣ ਵਾਲਾ ਮਨੀਤ ਕੰਵਰ ਉਸ ਸਮੇਂ ਬਤੌਰ ਖੇਡ ਪੱਤਰਕਾਰ ਸਹਾਰਾ ਟੀਵੀ ਵਿਚ ਸੇਵਾਵਾਂ ਦੇ ਰਿਹਾ ਸੀ। ਉਸਦੀ ਯਾਦ ਵਿਚ ਮਨੀਤ ਕੰਵਰ ਯਾਦਗਾਰ ਕਮੇਟੀ ਵੱਲੋਂ ਸਾਲ 2018 ਦੇ ਸਨਮਾਨ ਲਈ ਦੀਪਕ ਸ਼ਰਮਾ ਚਨਾਰਥਲ ਨੂੰ ਚੁਣਿਆ ਗਿਆ। ਦੀਪਕ ਸ਼ਰਮਾ ਚਨਾਰਥਲ ਪੱਤਰਕਾਰੀ ਦੇ ਨਾਲ ਨਾਲ ਸਾਹਿਤਕ ਖੇਤਰ ਵਿਚ ਜਿੱਥੇ ਆਪਣਾ ਥਾਂ ਬਣਾ ਚੁੱਕੇ ਹਨ ਤੇ ਮਾਂ-ਬੋਲੀ ਪੰਜਾਬੀ ਦੇ ਸਨਮਾਨ ਦੀ ਬਹਾਲੀ ਲਈ ਕਈ ਪੱਖਾਂ ਤੋਂ ਕੰਮ ਕਰ ਰਹੇ ਹਨ।