ਈ-ਕੋਲੀ ਬੈਕਟੀਰੀਆ ਨੂੰ ਸੰਯਮਿਤ ਕਰਨ ਵਾਲੇ ਵਾਇਰਸ 'ਚ ਮਿਲੀ ਸਪੀਡ ਵਧਾਉਣ ਦੀ ਕੁੰਜੀ

ਸਿੰਗਾਪੁਰ (ਪੀਟੀਆਈ) : ਵਾਇਰਸ ਦਾ ਨਾਂ ਆਉਂਦੇ ਹੀ ਦਿਮਾਗ਼ 'ਚ ਕੁਝ ਅਜਿਹੇ ਸੂਖ਼ਮ ਜੀਵਾਂ ਦਾ ਖ਼ਿਆਲ ਆਉਂਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉੱਥੇ ਕੰਪਿਊਟਰ ਵਾਇਰਸ ਅਜਿਹੇ ਪ੫ੋਗਰਾਮ ਹੁੰਦੇ ਹਨ, ਜੋ ਕੰਪਿਊਟਰ ਨੂੰ ਠੱਪ ਕਰਨ ਦੀ ਤਾਕਤ ਰੱਖਦੇ ਹਨ। ਪਰ ਨੈਨੋਟੈਕਨਾਲੋਜੀ ਦੀ ਦੁਨੀਆ ਦੇ ਜੈਵਿਕ ਵਾਇਰਸ ਤੇ ਕੰਪਿਊਟਰ ਦਰਮਿਆਨ ਕੜੀ ਜੋੜ ਦਿੱਤੀ ਹੈ। ਇਸੇ ਕੜੀ 'ਤੇ ਕੰਮ ਕਰਦਿਆਂ ਵਿਗਿਆਨੀਆਂ ਨੇ ਵਾਇਰਸ ਦੀ ਮਦਦ ਨਾਲ ਕੰਪਿਊਟਰ ਦੀ ਸਪੀਡ ਤੇ ਮੈਮੋਰੀ ਨੂੰ ਵਧਾਉਣ ਦਾ ਤਰੀਕਾ ਲੱਭਿਆ ਹੈ।

ਅਪਲਾਈਡ ਨੈਨੋ ਮੈਟੀਰੀਅਲਸ ਜਰਲਨ 'ਚ ਪ੫ਕਾਸ਼ਿਤ ਸ਼ੋਧ ਮੁਤਾਬਕ, ਵਿਗਿਆਨੀਆਂ ਨੇ ਐੱਮ13 ਬੈਕਟੀਰੀਓਫੇਜ਼ ਵਾਇਰਸ ਦੀ ਮਦਦ ਨਾਲ ਕੰਪਿਊਟਰ ਦੀ ਸਪੀਡ ਨੂੰ ਤੇਜ਼ ਕਰਨ ਦਾ ਤਰੀਕਾ ਲੱਭਿਆ ਹੈ। ਇਹ ਵਾਇਰਸ ਮੂਲ ਰੂਪ ਨਾਲ ਈ-ਕੋਲੀ ਬੈਕਟੀਰੀਆ ਨੂੰ ਸੰਯਮਿਤ ਕਰਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਕੰਪਿਊਟਰ ਨੂੰ ਤੇਜ਼ ਕਰਨ ਲਈ ਜ਼ਰੂਰੀ ਹੈ ਕਿ ਉਸ ਦੇ ਮਿਲੀਸਕਿੰਟ ਟਾਈਮ ਡਿਲੇ ਨੂੰ ਘੱਟ ਕੀਤਾ ਜਾਵੇ। ਇਹ ਟਾਈਮ ਡਿਲੇ ਯਾਨੀ ਦੇਰੀ ਰੈਂਡਮ ਐਕਸੈੱਸ ਮੈਮੋਰੀ (ਰੈਮ) ਤੇ ਹਾਰਡ ਡਰਾਈਵ ਵਿਚਕਾਰ ਡਾਟਾ ਟਰਾਂਸਫਰ ਤੇ ਸਟੋਰੇਜ ਕਾਰਨ ਹੁੰਦੀ ਹੈ।

ਕੀ ਹੈ ਹੱਲ ?

ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਈਨ ਦੇ ਸ਼ੋਧਕਰਤਾਵਾਂ ਮੁਤਾਬਕ, ਫੇਜ਼-ਚੇਂਜ ਮੈਮੋਰੀ ਇਸ ਪਰੇਸ਼ਾਨੀ ਨੂੰ ਦੂਰ ਕਰਨ 'ਚ ਮਦਦਗਾਰ ਹੋ ਸਕਦੀ ਹੈ। ਇਹ ਰੈਮ ਵਾਂਗ ਤੇਜ਼ ਹੁੰਦੀ ਹੈ ਤੇ ਇਸ 'ਚ ਹਾਰਡ ਡਰਾਈਵ ਤੋਂ ਜ਼ਿਆਦਾ ਡਾਟਾ ਸਟੋਰ ਹੋ ਸਕਦਾ ਹੈ। ਹਾਲਾਂਕਿ ਇਸ ਪ੫ਕਿਰਿਆ 'ਚ ਤਾਪਮਾਨ ਵੱਡੀ ਸਮੱਸਿਆ ਹੈ। ਫੇਜ਼-ਚੇਂਜ ਮੈਮੋਰੀ ਲਈ ਜਿਸ ਮੈਟੀਰੀਅਲ ਦੀ ਵਰਤੋਂ ਹੁੰਦੀ ਹੈ, ਉਹ 347 ਡਿਗਰੀ ਸੈਲਸੀਅਸ 'ਤੇ ਟੁੱਟ ਜਾਂਦਾ ਹੈ। ਉੱਥੇ, ਕੰਪਿਊਟਰ ਚਿਪ ਨਿਰਮਾਣ ਦੀ ਪ੫ਕਿਰਿਆ 'ਚ ਤਾਪਮਾਨ ਬਹੁਤ ਉੱਪਰ ਤਕ ਜਾਂਦਾ ਹੈ। ਤਾਜ਼ਾ ਸ਼ੋਧ 'ਚ ਵਿਗਿਆਨੀਆਂ ਨੇ ਪਾਇਆ ਹੈ ਕਿ ਐੱਮ13 ਬੈਕਟੀਰੀਓਫੇਜ਼ ਵਾਇਰਸ ਦੀ ਮਦਦ ਨਾਲ ਬੇਹੱਦ ਘੱਟ ਤਾਪਮਾਨ 'ਤੇ ਹੀ ਇਸ ਮੈਟੀਰੀਅਲ ਦੀ ਵਾਇਰ 'ਚ ਢਾਲ ਕੇ ਕੰਪਿਊਟਰ ਚਿਪ 'ਚ ਇਸਤੇਮਾਲ ਕਰਨਾ ਸੰਭਵ ਹੋ ਸਕਦਾ ਹੈ।