ਹਰਵਿੰਦਰ ਰਿਆੜ, ਨਿਊਯਾਰਕ : 'ਤੀਸਰਾ ਸਿਆਟਲ ਵਿਰਾਸਤ ਮੇਲਾ 2016' ਐਬਰਨ ਹਾਈ ਸਕੂਲ ਦੇ ਪ੍ਰਫਾਰਮਿੰਗ ਥਿਏਟਰ ਵਿਚ 17 ਅਪ੍ਰੈਲ ਨੂੰ ਕਰਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਸ ਸਮਾਗਮ ਵਿਚ 'ਸਰਦਾਰ ਪੰਜਾਬੀ' ਅਤੇ 'ਕੌਰ ਪੰਜਾਬਣ' ਦੇ ਖਿਤਾਬ ਲਈ ਮੁਕਾਬਲੇ ਹੋਣਗੇ। ਇਸ ਮੌਕੇ ਨਵੀਂ ਪਨੀਰੀ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਹੁਲਾਰਾ ਦੇਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਗੱਤਕਾ, ਕਵੀਸ਼ਰੀ, ਢਾਡੀ ਵਾਰਾਂ, ਪੰਜਾਬੀ ਗੀਤ ਸੰਗੀਤ, ਡਰਾਮਾ, ਦੋਗਾਣਾ, ਮੋਨੋ ਐਕਟਿੰਗ, ਪੰਜਾਬੀ ਸਕਿੱਟ, ਗਿੱਧਾ ਭੰਗੜਾ ਤੋਂ ਇਲਾਵਾ ਲਾਈਵ ਆਈਟਮਾਂ ਦਰਸ਼ਕਾਂ ਦੇ ਮਨੋਰੰਜਨ ਲਈ ਪੇਸ਼ ਕੀਤੀਆਂ ਜਾਣਗੀਆਂ।

ਇਸ ਸਮਾਗਮ ਵਿਚ ਕੈਨੇਡਾ ਸਰਕਾਰ ਦੇ ਬਣੇ ਨਵੇਂ ਮੰਤਰੀਆਂ ਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਸੁਆਗਤ ਤੇ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀਆਂ ਨਾਮਣਾ ਖੱਟ ਚੁੱਕੀਆਂ ਪ੍ਰਮੱੁਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਹ ਸਮਾਗਮ ਸਿਆਟਲ ਦੇ ਨੌਜਵਾਨਾਂ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ।