ਹਰਵਿੰਦਰ ਰਿਆੜ, ਨਿਊਯਾਰਕ : ਪੰਥ ਪ੍ਰਸਿੱਧ ਕੀਤਰਨੀਏ ਭਾਈ ਜਗਪ੍ਰੀਤ ਸਿੰਘ ਲੁਧਿਆਣਾ ਵਾਲਿਆਂ ਦੀ ਨਵੀਂ ਸੀਡੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਹੈੱਡ ਗ੍ਰੰਥੀ ਭਾਈ ਜਸਪਾਲ ਸਿੰਘ ਅਤੇ ਗੁਰਦੁਆਰੇ ਦੀ ਸਮੁਹ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ 'ਤੇ ਸਜੇ ਦੀਵਾਨ ਵਿਚ ਰਿਲੀਜ਼ ਕੀਤੀ ਗਈ। ਉਪਰੰਤ ਭਾਈ ਜੀ ਨੇ ਕੈਸੇਟ ਦੇ ਟਾਈਟਲ ਸ਼ਬਦ ਦਾ ਗਾਇਨ ਕੀਤਾ। ਉਨ੍ਹਾਂ 'ਤੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੀ ਬਖਸ਼ਿਸ਼ ਹੈ।