-ਅਮਰੀਕਾ ਨੇ ਯਾਮੀਨ ਤੇ ਹੋਰਾਂ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ (ਪੀਟੀਆਈ) : ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਵੱਲੋਂ ਚੋਣ ਨਤੀਜਿਆਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੇ ਜਾਣ 'ਤੇ ਅਮਰੀਕਾ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਮਾਲਦੀਵ ਵਿਚ ਲੋਕਤੰਤਿ੫ਕ ਪ੍ਰਿਯਆ ਨੂੰ ਕਮਜ਼ੋਰ ਕਰਨ ਦੇ ਕਿਸੇ ਵੀ ਯਤਨ 'ਤੇ ਉਚਿਤ ਕਾਰਵਾਈ ਕੀਤੀ ਜਾਵੇਗੀ। ਯਾਮੀਨ ਦੀ ਪ੍ਰੋਗਰੈਸਿਟ ਪਾਰਟੀ ਆਫ ਮਾਲਦੀਵ (ਪੀਪੀਐੱਮ) ਨੇ ਬੁੱਧਵਾਰ ਨੂੰ ਚੋਣ ਨਤੀਜਿਆਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਪਿਛਲੇ ਮਹੀਨੇ ਹੋਈ ਰਾਸ਼ਟਰਪਤੀ ਚੋਣ ਵਿਚ ਯਾਮੀਨ ਨੂੰ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਇਬਰਾਹਿਮ ਮੁਹੰਮਦ ਸੋਲਿਹ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧੀ ਧਿਰ ਨੇ ਚੋਣ ਨਤੀਜੇ ਆਉਣ ਪਿੱਛੋਂ ਕਿਹਾ ਸੀ ਕਿ ਯਾਮੀਨ ਸੱਤਾ ਵਿਚ ਬਣੇ ਰਹਿਣ ਦੇ ਯਤਨ ਕਰ ਰਹੇ ਹਨ।

ਮਾਲਦੀਵ ਦੇ ਤਾਜ਼ਾ ਘਟਨਾਯਮ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਅਤੇ ਸਾਡੇ ਭਾਈਵਾਲ ਦੇਸ਼ ਲੋਕਤੰਤਿ੫ਕ ਪ੍ਰਿਯਆ ਨੂੰ ਕਮਜ਼ੋਰ ਕਰਨ ਦੇ ਯਤਨ ਕਰਨ 'ਤੇ ਸਖ਼ਤ ਰੁਖ਼ ਰੱਖਦੇ ਹਨ। ਮਾਲਦੀਵ ਦੇ ਲੋਕਾਂ ਦੀਆਂ ਇੱਛਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਅਮਰੀਕਾ ਦੀ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਉਪ ਵਿਦੇਸ਼ ਮੰਤਰੀ ਐਲਿਸ ਵੇਲਸ ਮੰਗਲਵਾਰ ਅਤੇ ਬੁੁੱਧਵਾਰ ਨੂੰ ਮਾਲਦੀਵ ਦੇ ਦੌਰੇ 'ਤੇ ਸੀ। ਇਸ ਦੌਰਾਨ ਉਨ੍ਹਾਂ ਨੇ ਸੋਲਿਹ ਸਮੇਤ ਮੌਜੂਦਾ ਸਰਕਾਰ ਦੇ ਕਈ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।