ਗਿਆਰਾਂ ਸਾਲ ਪਹਿਲਾਂ 9 ਸਤੰਬਰ 2001 ਨੂੰ ਅਮਰੀਕਾ 'ਤੇ ਹੋਏ ਭਿਅੰਕਰ ਅੱਤਵਾਦੀ ਹਮਲੇ ਤੋਂ ਬਾਅਦ ਉਥੇ ਬੰਗਾਲੀ ਤੇ ਉਰਦੂ ਬੋਲਣ ਵਾਲਿਆਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ ਪਰ ਅੱਜ ਤਕ ਇਸ ਜਸੂਸੀ ਤੋਂ ਪੁਲਸ ਦੇ ਹੱਥ ਕੁਝ ਨਹੀਂ ਲੱਗਾ।

ਨਿਊਯਾਰਕ ਪੁਲਸ ਡਿਪਾਰਟਮੈਂਟ (ਐਨਵਾਈਪੀਡੀ) ਦੇ ਵਿਸ਼ੇਸ਼ ਖੁਫ਼ੀਆ ਵਿਭਾਗ ਦਾ ਕਮਾਂਡਿੰਗ ਅਫਸਰ ਥੌਮਸ ਗੇਲੇਟੀ ਦੱਸਦਾ ਹੈ ਕਿ ਰੈਸਟੋਰੈਂਟ ਤੇ ਸ਼ਾਪਿੰਗ ਮਾਲ ਵਿਚ ਬੰਗਾਲੀ ਤੇ ਉਰਦੂ ਬੋਲਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਤਹਿਤ ਨਿਊਯਾਰਕ, ਨਿਊਜਰਸੀ ਤੇ ਲਾਂਗ ਆਈਲੈਂਡ ਵਿਚ ਰੈਸਟੋਰੈਂਟ ਤੇ ਜਨਰਲ ਸਟੋਰਜ਼ ਵਿਚ ਵਿਸ਼ੇਸ਼ ਤੌਰ 'ਤੇ ਮੁਸਲਮਾਨਾਂ ਦਰਮਿਆਨ ਗੱਲਬਾਤ ਦੇ ਰਿਕਾਰਡ ਇਕੱਠੇ ਕੀਤੇ ਜਾ ਰਹੇ ਹਨ।

ਨਿਊਯਾਰਕ ਵਿਚ 80 ਹਜ਼ਾਰ ਤੋਂ ਵੱਧ ਲੋਕ ਉਰਦੂ ਬੋਲਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਪਾਕਿਸਤਾਨ ਤੇ ਭਾਰਤ ਦੇ ਹਨ। ਖੁਫੀਆ ਮਹਿਕਮੇ ਦੇ ਲੋਕ ਇਨ੍ਹਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਡਿਊਟੀ 'ਤੇ ਲਾਏ ਹਨ। ਮੁੱਖ ਕਮਾਂਡਿੰਗ ਅਫਸਰ ਗੇਲੇਟੀ ਬੰਗਾਲੀ ਬੋਲਣ ਵਾਲਿਆਂ 'ਤੇ ਨਜ਼ਰ ਰੱਖ ਰਿਹਾ ਹੈ ਬੰਗਾਲੀ ਬੋਲੀ ਨੂੰ ਪਿਆਰ ਕਰਨ ਵਾਲੇ ਇਥੇ 20 ਤੋਂ 30 ਹਜ਼ਾਰ ਦੇ ਦਰਮਿਆਨ ਹਨ। ਹਾਲਾਂਕਿ ਗੇਲੇਟੀ ਨੇ ਖੁਦ ਸਵੀਕਾਰ ਕੀਤਾ ਕਿ ਹੁਣ ਤਕ ਬੰਗਾਲੀ ਤੇ ਉਰਦੂ ਭਾਸ਼ੀ ਲੋਕਾਂ ਦੀ ਗੱਲਬਾਤ ਦੇ ਰਿਕਾਰਡ ਵਿਚੋਂ ਉਹ ਕੁਝ ਨਹੀਂ ਲੱਭ ਸਕਿਆ। ਦੱਸਣਯੋਗ ਹੈ ਕਿ 9/11 ਦੀ ਜਾਂਚ ਕਰਨ ਵਾਲੀ ਕਮੇਟੀ ਨੇ ਦੱਸਿਆ ਸੀ ਕਿ ਛੇ ਹਮਲਾਵਰ, ਨਿਊਜਰਸੀ ਦੇ ਪੈਟਰਸਨ ਦੇ ਵਸਨੀਕ ਸਨ। ਇਥੇ ਉਰਦੂ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਾਹਵਾ ਹੈ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर