ਰਿਆਧ (ਰਾਇਟਰ) : ਸਾਊਦੀ ਅਰਬ ਦੇ ਸਰਕਾਰੀ ਵਕੀਲ ਨੇ ਭਿ੫ਸ਼ਟਾਚਾਰ ਮਾਮਲੇ 'ਚ ਗਿ੫ਫ਼ਤਾਰ ਪਿ੫ੰਸ, ਉੱਚ ਅਧਿਕਾਰੀਆਂ ਤੇ ਸਨਅਤਕਾਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਖ਼ਿਲਾਫ਼ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਨ੍ਹਾਂ ਲੋਕਾਂ ਨੇ ਗਿ੫ਫ਼ਤਾਰੀ ਦੇ ਬਦਲੇ ਸਾਊਦੀ ਸਰਕਾਰ ਨਾਲ ਸਮਝੌਤੇ ਨਹੀਂ ਕੀਤੇ ਹਨ।

ਪਿਛਲੇ ਸਾਲ ਨਵੰਬਰ 'ਚ ਵੱਡੀ ਗਿਣਤੀ 'ਚ ਪਿ੫ੰਸ, ਉੱਚ ਅਧਿਕਾਰੀਆਂ ਤੇ ਸਨਅਤਕਾਰਾਂ ਨੂੰ ਗਿ੫ਫ਼ਤਾਰ ਕੀਤਾ ਗਿਆ ਸੀ। ਇਨ੍ਹਾਂ 'ਚ ਖਰਬਪਤੀ ਪਿ੫ੰਸ ਅਲਵਲੀਦ ਬਿਨ ਤਲਾਲ ਸਮੇਤ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਨਾਲ ਸਮਝੌਤਾ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਪਰ 56 ਲੋਕਾਂ ਨੇ ਅਜਿਹਾ ਨਹੀਂ ਕੀਤਾ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਤੇ ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਮਾਮਲੇ ਦੀ ਜਾਂਚ ਕਰਨ ਵਾਲੇ ਡਿਪਟੀ ਅਟਾਰਨੀ ਜਨਰਲ ਸੌਦ ਅਲ ਹਮਦ ਨੇ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਦੋਸ਼ ਦਾਖ਼ਲ ਹੋਣਗੇ, ਉਨ੍ਹਾਂ ਖ਼ਿਲਾਫ਼ ਅਦਾਲਤ 'ਚ ਮਨੀ ਲਾਂਡਰਿੰਗ ਜਾਂ ਅੱਤਵਾਦ ਨਾਲ ਜੁੜਿਆ ਮਾਮਲਾ ਚੱਲੇਗਾ। ਹਮਦ ਨੇ ਅਜਿਹੇ ਲੋਕਾਂ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ, ਉਨ੍ਹਾਂ 'ਚੋਂ ਕੁਝ ਨੇ ਗੁਪਤ ਸਮਝੌਤਾ ਨਹੀਂ ਕੀਤਾ, ਜਦਕਿ ਕੁਝ ਨੇ ਹੋਰ ਅਪਰਾਧ ਕੀਤੇ। ਭਿ੫ਸ਼ਟਾਚਾਰ ਵਿਰੋਧੀ ਅਭਿਆਨ ਸਾਊਦੀ ਯਾਊਨ ਪਿ੫ੰਸ ਮੁਹੰਮਦ ਬਿਨ ਸਲਮਾਨ ਦੇ ਦੇਸ਼ ਦੇ ਅਰਥਚਾਰੇ 'ਚ ਬਦਲਾਅ ਲਿਆਉਣ ਦਾ ਹਿੱਸਾ ਹੈ।