ਸਲੋਵਾਕੀਆ (ਰਾਇਟਰ) : ਸਲੋਵਾਕੀਆ ਵਿਚ ਹਵਾਈ ਕਰਤੱਬ ਦਾ ਪੂਰਵ ਅਭਿਆਸ ਕਰਦੇ 2 ਜਹਾਜ਼ਾਂ ਦੀ ਟੱਕਰ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 2 ਟਰਬੋ-ਪ੍ਰੋਪ ਜਹਾਜ਼ਾਂ ਵਿਚ ਹਵਾਈ ਕਰਤੱਬ ਦਾ ਪੂਰਵ-ਅਭਿਆਸ ਕਰਨ ਲਈ ਗੈਰ-ਫੌਜੀ ਪੈਰਾਸ਼ੂਟਰ ਸਵਾਰ ਸਨ। 31 ਪੈਰਾਸ਼ੂਟਰ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ। ਗ੍ਰਹਿ ਮੰਤਰੀ ਰਾਬਰਟ ਕਾਲੀਨਕ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਦੋਵੇਂ ਜਹਾਜ਼ਾਂ ਦੇ 4 ਪਾਇਲਟ ਅਤੇ 3 ਪੈਰਾਸ਼ੂਟਰ ਸਨ। ਉਨ੍ਹਾਂ ਕਿਹਾ ਕਿ ਉਡਾਨ ਭਰਨ ਦੇ ਤੁਰੰਤ ਬਾਅਦ ਅਣਜਾਣੇ ਕਾਰਨਾਂ ਕਰਕੇ ਦੋਵੇਂ ਜਹਾਜ਼ਾਂ ਦੀ ਟੱਕਰ ਹੋ ਗਈ। ਜਿਨ੍ਹਾਂ ਕੋਲ ਪੈਰਾਸ਼ੂਟ ਸਨ, ਉਨ੍ਹਾਂ ਨੇ ਛਾਲ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁੱਲ 31 ਲੋਕ ਇਸ ਵਿਚ ਸਫਲ ਰਹੇ। ਹਾਦਸੇ ਵਿਚ ਬਚੇ ਲੋਕਾਂ ਵਿਚ 5 ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਹਵਾਈ ਤੇ ਸਮੁੰਦਰੀ ਜਾਂਚ ਸੇਵਾ ਦੇ ਅਫਸਰ ਜੁਰਾਜ ਗਯੇਨੇਸ ਨੇ ਦੱਸਿਆ ਕਿ ਇਹ ਹਾਦਸਾ ਸ਼ਾਇਦ ਦੋਵਾਂ ਵਿਚੋਂ ਕਿਸੇ ਇਕ ਜਹਾਜ਼ ਵਿਚ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਨ ਹੋਇਆ। ਉਹ ਜਹਾਜ਼ ਅਚਾਨਕ ਗੁਆ ਕੇ ਹੇਠਾਂ ਆਉਣ ਲੱਗਾ ਜਿਸ ਕਾਰਨ ਹਾਦਸਾ ਹੋ ਗਿਆ।