-ਆਪਣੇ ਦਮ 'ਤੇ ਧਨੀ ਬਣਨ ਵਾਲੀਆਂ ਅੌਰਤਾਂ ਦੀ ਫੋਰਬਸ ਸੂਚੀ 'ਚ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੇ ਬਣਾਈ ਥਾਂ

ਨਿਊਯਾਰਕ (ਪੀਟੀਆਈ) : ਭਾਰਤਵੰਸ਼ੀ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੂੰ ਅਮਰੀਕਾ 'ਚ ਆਪਣੇ ਬੂਤੇ 'ਤੇ ਧਨੀ ਬਣਨ ਵਾਲੀਆਂ 60 ਚੋਟੀ ਦੀਆਂ ਅੌਰਤਾਂ ਦੀ ਸੂਚੀ 'ਚ ਥਾਂ ਮਿਲੀ ਹੈ। ਫੋਰਬਸ ਮੈਗਜ਼ੀਨ ਦੀ ਇਸ ਸੂਚੀ 'ਚ ਜੈਸ਼੍ਰੀ ਨੂੰ 18ਵਾਂ ਅਤੇ ਨੀਰਜਾ ਨੂੰ 21ਵਾਂ ਥਾਂ ਮਿਲਿਆ ਹੈ। 57 ਸਾਲਾ ਜੈਸ਼੍ਰੀ ਦੀ ਸੰਪਤੀ 130 ਕਰੋੜ ਡਾਲਰ (ਕਰੀਬ 8,910 ਕਰੋੜ ਰੁਪਏ) ਅਤੇ 63 ਸਾਲ ਦੀ ਨੀਰਜਾ ਦੀ ਸੰਪਤੀ 100 ਕਰੋੜ (ਕਰੀਬ 6,800 ਕਰੋੜ ਰੁਪਏ) ਦੱਸੀ ਜਾ ਰਹੀ ਹੈ।

ਲੰਡਨ 'ਚ ਜਨਮੀ ਅਤੇ ਭਾਰਤ 'ਚ ਪਲ ਕੇ ਪੜ੍ਹਾਈ ਕਰਨ ਵਾਲੀ ਜੈਸ਼੍ਰੀ ਸਾਲ 2008 ਤੋਂ ਕੰਪਿਊਟਰ ਨੈੱਟਵਰਕਿੰਗ ਫਰਮ ਏਰਿਸਟਾ ਨੈੱਟਵਰਕਸ ਦੀ ਪ੍ਰਧਾਨ ਅਤੇ ਸੀਈਓ ਹੈ। ਪਿਛਲੇ ਸਾਲ ਉਨ੍ਹਾਂ ਦੀ ਕੰਪਨੀ ਦੀ ਆਮਦਨ 160 ਕਰੋੜ ਡਾਲਰ (ਕਰੀਬ 10,900 ਕਰੋੜ ਰੁਪਏ ਸੀ)। ਨੀਰਜਾ ਆਈਟੀ ਕਨਸਲਟਿੰਗ ਅਤੇ ਆਊਟਸੋਰਸਿੰਗ ਕੰਪਨੀ ਸਿੰਟੇਲ ਦੀ ਉਪ-ਪ੍ਰਧਾਨ ਹੈ। ਪਤੀ ਭਰਤ ਦੇਸਾਈ ਦੇ ਨਾਲ ਮਿਲ ਕੇ ਉਨ੍ਹਾਂ ਨੇ ਸਾਲ 1980 'ਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਕੰਪਨੀ ਦੀ ਸ਼ੁਰੂਆਤ ਉਨ੍ਹਾਂ ਨੇ ਮਿਸ਼ੀਗਨ ਦੇ ਟ੫ਾਏ ਸਥਿਤ ਆਪਣੇ ਘਰ ਤੋਂ ਕੀਤੀ ਸੀ। ਤਦ ਇਸ ਵਿਚ ਮਹਿਜ਼ ਦੋ ਹਜ਼ਾਰ ਡਾਲਰ ਦਾ ਨਿਵੇਸ਼ ਕੀਤਾ ਗਿਆ ਸੀ। ਇਸ ਸਮੇਂ ਇਸ ਕੰਪਨੀ 'ਚ 23 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਸਿੰਟੇਲ ਨੂੰ ਸਾਲ 2017 'ਚ 92.4 ਕਰੋੜ ਡਾਲਰ (ਕਰੀਬ 6,335 ਕਰੋੜ ਰੁਪਏ) ਦੀ ਆਮਦਨ ਹੋਈ ਸੀ।

ਕਾਇਲੀ ਜੇਨਰ ਸਭ ਤੋਂ ਨੌਜਵਾਨ ਧਨੀ

ਟੀਵੀ ਸਟਾਰ ਅਤੇ ਉੱਦਮੀ ਕਾਇਲੀ ਜੇਨਰ ਫੋਰਬਸ ਸੂਚੀ 'ਚ ਸ਼ਾਮਿਲ ਸਭ ਤੋਂ ਨੌਜਵਾਨ ਅੌਰਤ ਹੈ। 21 ਸਾਲ ਦੀ ਕਾਇਲੀ, ਕਿਮ ਕਰਦਾਸ਼ੀਆਂ ਦੀ ਮਤਰੱਈ ਭੈਣ ਹੈ। ਏਬੀਸੀ ਸਪਲਾਈ ਕੰਪਨੀ ਦੀ ਮਾਲਕਨ ਡਾਇਨੇ ਹਨ। ਡਿ੍ਰਕਸ ਇਸ ਸੂਚੀ 'ਚ ਚੋਟੀ 'ਤੇ ਹਨ। ਸੂਚੀ 'ਚ ਸ਼ਾਮਿਲ 60 ਅੌਰਤਾਂ ਦੀ ਕੁੱਲ ਸੰਪਤੀ 71 ਅਰਬ ਡਾਲਰ (ਕਰੀਬ ਚਾਰ ਲੱਖ 86 ਹਜ਼ਾਰ ਕਰੋੜ ਰੁਪਏ) ਹੈ।