ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਮੀ ਟੂ' ਮੁਹਿੰਮ ਦਾ ਫਿਰ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਇਹ ' ਦ ਪਰਸਨ ਹੂ ਗਾਟ ਅਵੇ' ਦੀ ਅਣਉਚਿਤ ਵਰਤੋਂ ਹੈ। ਇਸ ਮੁਹਾਵਰੇ ਦੀ ਵਰਤੋਂ ਅਜਿਹੇ ਵਿਅਕਤੀ ਲਈ ਕੀਤੀ ਜਾਂਦੀ ਹੈ ਜਿਸ ਨਾਲ ਤੁਸੀਂ ਕਦੇ ਪਿਆਰ ਕੀਤਾ ਸੀ ਜਾਂ ਜੋ ਤੁਹਾਡੇ ਕਰੀਬ ਰਿਹਾ ਅਤੇ ਫਿਰ ਛੱਡ ਕੇ ਚਲਾ ਗਿਆ ਪ੍ਰੰਤੂ ਤੁਸੀਂ ਉਸ ਨੂੰ ਯਾਦ ਕਰਦੇ ਹੋ ਜਾਂ ਹੁਣ ਵੀ ਪਿਆਰ ਕਰਦੇ ਹੋ। 'ਮੀ ਟੂ' ਮੁਹਿੰਮ ਪਿਛਲੇ ਸਾਲ ਉਸ ਸਮੇਂ ਸ਼ੁਰੂ ਹੋਈ ਜਦੋਂ ਹਾਲੀਵੱੁਡ ਦੇ ਉੱਘੇ ਨਿਰਮਾਤਾ ਹਾਰਵੇ ਵਿੰਸਟੀਨ 'ਤੇ ਕਈ ਅੌਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।

ਟਰੰਪ ਨੇ ਬੁੱਧਵਾਰ ਨੂੰ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ 'ਚ ਕਿਹਾ ਕਿ ਮੈਨੂੰ ਇਸ ਮੁਹਿੰਮ ਖ਼ਿਲਾਫ਼ ਇਸ ਤਰ੍ਹਾਂ ਦੇ ਮੁਹਾਵਰੇ ਦੀ ਵਰਤੋਂ ਵਿਚ ਖ਼ੁਦ 'ਤੇ ਕੰਟਰੋਲ ਰੱਖਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਮੀਡੀਆ ਨੂੰ ਛੱਡ ਕੇ ਬਾਕੀ ਸਭ ਲਈ ਇਸ ਮੂਲ ਮੁਹਾਵਰੇ ਦੀ ਵਰਤੋਂ ਕਰਨਗੇ। ਟਰੰਪ ਨੇ ਇਸ ਤੋਂ ਪਹਿਲੇ ਜੁਲਾਈ ਵਿਚ ਵੀ 'ਮੀ ਟੂ' ਮੁਹਿੰਮ ਦਾ ਮਜ਼ਾਕ ਉਡਾਇਆ ਸੀ। ਇਸ ਮੁਹਿੰਮ ਤਹਿਤ ਹੀ ਟਰੰਪ ਵੱਲੋਂ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਗਏ ਜੱਜ ਬ੍ਰੈੱਟ ਕਾਵਨਾਘ ਤੇ ਪ੍ਰੋਫੈਸਰ ਿਯਸਟੀਨ ਬਲੇਸੀ ਫੋਰਡ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਟਰੰਪ ਨੇ ਹਾਲ ਹੀ ਵਿਚ ਫੋਰਡ ਦਾ ਵੀ ਮਜ਼ਾਕ ਉਡਾਇਆ ਸੀ।