ਆਮ ਤੌਰ 'ਤੇ ਤੰਬਾਕੂ ਨੂੰ ਜਾਨਲੇਵਾ ਦੱਸਿਆ ਜਾਂਦਾ ਹੈ ਪਰ ਇਕ ਤਾਜ਼ਾ ਖੋਜ ਮੁਤਾਬਕ ਤੰਬਾਕੂ ਦੇ ਪੌਦੇ 'ਚ ਥੋੜੀ ਜਿਹੀ ਤਬਦੀਲੀ ਕਰਕੇ ਰੇਬੀਜ਼ ਵਰਗੀ ਖਤਰਨਾਕ ਬਿਮਾਰੀ ਦਾ ਸਸਤਾ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ। ਹੁਣੇ ਜਿਹੇ ਹੋਈ ਇਕ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ। ਲੰਡਨ ਯੂਨੀਵਰਸਿਟੀ ਦੇ ਖੋਜੀਆਂ ਨੇ ਤੰਬਾਕੂ ਦੇ ਜੀਨ 'ਚ ਤਬਦੀਲੀ ਕਰਕੇ ਇਕ ਅਜਿਹਾ ਐਂਟੀਬਾਡੀ ਵਿਕਸਤ ਕੀਤਾ ਹੈ, ਜੋ ਰੇਬੀਜ਼ ਦੇ ਵਾਇਰਸ ਨੂੰ ਜਾਨਵਰ ਦੇ ਕੱਟਣ ਦੇ ਸਥਾਨ ਤੋਂ ਲੈ ਕੇ ਦਿਮਾਗ ਤਕ ਜਾਣ ਨੂੰ ਰੋਕਦਾ ਹੈ। ਇਸ ਸਬੰਧੀ ਇਕ ਰਿਪੋਰਟ ਮੁਤਾਬਕ ਸੇਂਟ ਜਾਰਜ ਯੂਨੀਵਰਸਿਟੀ ਆਫ ਲੰਡਨ 'ਚ ਖੋਜੀ ਤੇ ਅਧਿਐਨ ਦੇ ਸਹਿ ਲੇਖਕ ਲਿਓਨਾਰਡ ਬਾਥ ਨੇ ਦੱਸਿਆ ਕਿ ਜਾਨਵਰ ਦੇ ਕੱਟਣ ਨਾਲ ਹੋਣ ਵਾਲੀ ਬਿਮਾਰੀ ਰੇਬੀਜ਼ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜੇ ਰੇਬੀਜ਼ ਦਾ ਇਲਾਜ ਨਾ ਹੋਵੇ ਤਾਂ ਇਸ ਦਾ ਸੰਕਰਮਣ 100 ਫੀਸਦੀ ਖਤਰਨਾਕ ਹੁੰਦਾ ਹੈ ਤੇ ਇਸ ਨਾਲ ਆਮ ਤੌਰ 'ਤੇ ਮੌਤ ਹੋ ਜਾਂਦੀ ਹੈ। ਯੂਨੀਵਰਸਿਟੀ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਜੀਨ ਪਰਵਰਤਿਤ ਪੌਦਿਆਂ ਨਾਲ ਇਕ ਸਸਤੇ ਐਂਟੀਬਾਡੀ ਦਾ ਉਤਪਾਦਨ ਸੰਭਵ ਹੈ, ਜਿਸ ਨਾਲ ਵਿਕਾਸਸ਼ੀਲ ਦੇਸ਼ਾਂ 'ਚ ਘੱਟ ਆਮਦਨ ਵਾਲੇ ਲੋਕਾਂ ਦਾ ਵੀ ਇਲਾਜ ਹੋ ਸਕੇਗਾ। ਯੂਨੀਵਰਸਿਟੀ ਦੇ ਪ੍ਰਧਾਨ ਸੰਪਾਦਕ ਨੇ ਕਿਹਾ ਕਿ ਹਾਲਾਂਕਿ ਸਮੇਂ 'ਤੇ ਪਤਾ ਲੱਗਣ ਨਾਲ ਰੇਬੀਜ਼ ਦਾ ਇਲਾਜ ਸੰਭਵ ਹੈ। ਫਿਰ ਵੀ ਇਹ ਬਿਮਾਰੀ ਆਪਣੇ ਆਪ 'ਚ ਖਤਰਨਾਕ ਹੈ। ਖਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਲਈ, ਕਿਉਂਕਿ ਐਂਟੀਬਾਡੀ ਦੀ ਉਚੀ ਨਿਰਮਾਣ ਲਾਗਤ ਕਾਰਨ ਇਸ ਦਾ ਇਲਾਜ ਘੱਟ ਹੀ ਹੋ ਸਕਦਾ ਹੈ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर