- ਵਿਦੇਸ਼ ਮੰਤਰੀ ਨੇ ਬੈਠਕ 'ਚ ਸੀਪੀਈਸੀ ਦਾ ਮੁੱਦਾ ਵੀ ਚੁੱਕਿਆ

ਦੁਸ਼ਾਂਬੇ (ਪੀਟੀਆਈ) : ਅੱਤਵਾਦ ਨੂੰ ਵਿਕਾਸ ਤੇ ਖੁਸ਼ਹਾਲੀ ਦੀ ਰਾਹ ਦਾ ਸਭ ਤੋਂ ਵੱਡਾ ਖ਼ਤਰਾ ਦੱਸਦਿਆਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਨੂੰ ਕੌਮਾਂਤਰੀ ਸਮੱਸਿਆਵਾਂ 'ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਤਵਾਦ ਤੇ ਜਲਵਾਯੂ ਬਦਲਾਅ ਨਾਲ ਨਜਿੱਠਣ ਦੇ ਨਾਲ ਹੀ ਖੇਤਰੀ ਸ਼ਾਂਤੀ ਲਈ ਆਪਸੀ ਸਹਿਯੋਗ ਦੀ ਅਪੀਲ ਕੀਤੀ।

ਤਜ਼ਾਕਿਸਤਾਨ ਦੀ ਰਾਜਧਾਨੀ 'ਚ ਹੋ ਰਹੀ ਐੱਸਸੀਓ ਦੀ ਕੌਂਸਲ ਆਫ ਹੈੱਡ ਆਫ ਗੌਰਮਿੰਟ (ਸੀਐੱਚਜੀ) ਬੈਠਕ 'ਚ ਸੁਸ਼ਮਾ ਨੇ ਦੇਸ਼ਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਸਮਝਣ ਤੇ ਇਕ ਦੂਜੇ ਦਾ ਸਹਿਯੋਗ ਕਰਨ ਲਈ ਵੀ ਕਿਹਾ। ਇਸ ਦੋ ਦਿਨਾ ਬੈਠਕ 'ਚ ਤਜ਼ਾਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਿੱਸਾ ਲੈ ਰਹੇ ਹਨ। ਬੈਠਕ 'ਚ ਚੀਨ ਪਾਕਿਸਤਾਨ ਇਕੋਨਾਮਿਕ ਕੋਰੀਡੋਰ (ਸੀਪੀਈਸੀ) ਦਾ ਮੁੱਦਾ ਉਠਾਉਂਦੇ ਹੋਏ ਸੁਸ਼ਮਾ ਨੇ ਕਿਹਾ, 'ਦੇਸ਼ਾਂ ਨੂੰ ਜੋੜਨ ਦਾ ਯਤਨ ਕਰਦਿਆਂ ਸਾਰਿਆਂ ਦੀ ਖ਼ੁਦਮੁਖਤਾਰੀ ਦਾ ਆਦਰ ਕਰਨਾ ਜ਼ਰੂਰੀ ਹੈ।' ਇਹ ਗਲਿਆਰਾ ਮਕਬੂਜ਼ਾ ਕਸ਼ਮੀਰ ਤੋਂ ਹੋ ਕੇ ਲੰਘਣਾ ਹੈ। ਇਸ ਕਾਰਨ ਭਾਰਤ ਚੀਨ ਦੇ ਇਸ ਪ੫ਾਜੈਕਟ ਦਾ ਵਿਰੋਧ ਕਰ ਰਿਹਾ ਹੈ।

ਅਫ਼ਗਾਨਿਸਤਾਨ ਦੇ ਮਸਲੇ 'ਤੇ ਸੁਸ਼ਮਾ ਨੇ ਕਿਹਾ, 'ਭਾਰਤ, ਅਫ਼ਗਾਨਿਸਤਾਨ ਦੀ ਅਗਵਾਈ ਤੇ ਉਸ ਦੀ ਸਰਪ੫ਸਤੀ 'ਚ ਹੋਣ ਵਾਲੇ ਸ਼ਾਂਤੀ ਯਤਨਾਂ ਦੇ ਪ੫ਤੀ ਵਚਨਬੱਧ ਹੈ। ਇਸ ਨਾਲ ਅਫ਼ਗਾਨਿਸਤਾਨ ਸੁਰੱਖਿਅਤ ਤੇ ਸਥਿਰ ਦੇਸ਼ ਦੀ ਤਰ੍ਹਾਂ ਉੱਭਰੇਗਾ।' ਸੁਸ਼ਮਾ ਨੇ ਵਾਤਾਵਰਨ ਸੰਭਾਲ ਲਈ ਵੀ ਇਕੱਠੇ ਕੰਮ ਕਰਨ ਦੀ ਗੱਲ ਕੀਤੀ। ਭਾਰਤ ਦੂਜੀ ਵਾਰ ਇਸ ਬੈਠਕ 'ਚ ਹਿੱਸਾ ਲੈ ਰਿਹਾ ਹੈ। ਯੂਰਪ ਤੇ ਏਸ਼ੀਆਈ ਦੇਸ਼ਾਂ ਦਰਮਿਆਨ ਸੁਰੱਖਿਆ ਤੇ ਵਪਾਰ ਸਹਿਯੋਗ ਵਧਾਉਣ ਲਈ 2001 'ਚ ਐੱਸਸੀਓ ਦੀ ਸਥਾਪਨਾ ਕੀਤੀ ਗਈ ਸੀ। ਭਾਰਤ 2017 'ਚ ਇਸ ਦਾ ਮੈਂਬਰ ਬਣਿਆ। 2005 ਤੋਂ ਭਾਰਤ ਐੱਸਸੀਓ 'ਚ ਨਿਗਰਾਨ ਦੀ ਭੂਮਿਕਾ 'ਚ ਸੀ।