ਰਾਮੇਸ਼ਵਰਮ (ਤਾਮਿਲਨਾਡੂ) (ਪੀਟੀਆਈ) : ਸ੍ਰੀਲੰਕਾ ਦੇ ਜਲ ਸੈਨਿਕਾਂ ਨੇ ਤੇਦੂਨਤੀਵੂ ਦੇ ਨਜ਼ਦੀਕ ਮੱਛੀ ਪੜ੍ਹ ਰਹੇ ਦਸ ਭਾਰਤੀ ਮਛੇਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ। ਮੱਛੀ ਵਿਭਾਗ 'ਚ ਸਹਾਇਕ ਡਾਇਰੈਕਟਰ ਕੋਲਿੰਜਿਨਾਥਨ ਨੇ ਕਿਹਾ ਕਿ ਸ੍ਰੀਲੰਕਾ ਦੇ ਜਲ ਸੈਨਿਕਾਂ ਨੇ ਕਥਿਤ ਤੌਰ 'ਤੇ ਮਛੇਰਿਆਂ ਦੀਆਂ ਬੇੜੀਆਂ ਨੂੰ ਜ਼ਬਤ ਕਰ ਲਿਆ ਅਤੇ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲਾਂ ਅਤੇ ਹੋਰ ਸਾਮਾਨ ਨੂੰ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਥੰਗਾਚਿਮਾਦਮ ਦੇ ਇਨ੍ਹਾਂ ਮਛੇਰਿਆਂ ਨੂੰ ਕੰਗੇਸੰ}ਰਾਈ ਲਿਜਾਇਆ ਗਿਆ ਹੈ। ਸ੍ਰੀਲੰਕਾ ਦੇ ਜਲ ਸੈਨਿਕਾਂ ਨੇ ਆਪਣੇ ਜਲ ਖੇਤਰ 'ਚ ਮੱਛੀ ਫੜਨ ਵਾਲੇ ਤਾਮਿਲਨਾਡੂ ਦੇ ਪੰਜ ਮਛੇਰਿਆਂ ਨੰੂ ਇਕ ਫਰਵਰੀ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੀ ਬੇੜੀ ਜ਼ਬਤ ਕਰ ਲਈ ਸੀ।

ਤਾਮਿਲਨਾਡੂ ਸਰਕਾਰ ਨੇ ਦੋ ਫਰਵਰੀ ਨੂੰ ਮਛੇਰਿਆਂ ਦਾ ਮੁੱਦਾ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ। ਸੂਬਾ ਸਰਕਾਰ ਨੇ ਸ੍ਰੀਲੰਕਾ ਦੀ ਹਿਰਾਸਤ ਤੋਂ 25 ਮਛੇਰਿਆਂ ਦੀ ਸੁਰੱਖਿਅਤ ਰਿਹਾਈ ਅਤੇ 119 ਬੇੜੀਆਂ ਨੂੰ ਛੁਡਾਉਣ ਦੀ ਵੀ ਮੰਗ ਕੀਤੀ ਸੀ।