- ਲਗਾਤਾਰ ਲੰਬੇ ਸਮੇਂ ਤਕ ਕੰਮ ਕਰਦੇ ਰਹਿਣ 'ਚ ਸਮਰੱਥ ਹੈ ਨਵਾਂ ਡਿਵਾਈਸ

- ਆਪਣੇ ਆਸਪਾਸ ਜਮ੍ਹਾਂ ਹੋਣ ਵਾਲੇ ਸੂਖ਼ਮ ਕਣਾਂ ਨੂੰ ਖ਼ੁਦ ਹਟਾਉਣ 'ਚ ਕਾਰਗਰ

ਵਾਸ਼ਿੰਗਟਨ (ਪੀਟੀਆਈ) : ਦੁਨੀਆ ਭਰ 'ਚ ਅੰਧਰਾਤੇ ਦੀ ਦੂਜੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾਣ ਵਾਲੀ ਬਿਮਾਰੀ 'ਗਲੂਕੋਮਾ' ਯਾਨੀ 'ਕਾਲਾ ਮੋਤੀਆ' ਦੇ ਪੀੜਤਾਂ ਲਈ ਉਮੀਦ ਦੀ ਨਵੀਂ ਕਿਰਨ ਦਿਸੀ ਹੈ। ਵਿਗਿਆਨਕਾਂ ਨੇ ਇਕ ਅਜਿਹਾ ਸਮਾਰਟ ਡਿਵਾਈਸ ਤਿਆਰ ਕੀਤਾ ਹੈ, ਜੋ ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ।

ਗਲੂਕੋਮਾ ਦੇ ਮਰੀਜ਼ਾਂ 'ਚ ਆਪਰੇਸ਼ਨ ਰਾਹੀਂ ਲਗਾਏ ਜਾਣ ਵਾਲੇ ਡ੫ੇਨੇਜ ਡਿਵਾਈਸ ਪਿਛਲੇ ਕਈ ਸਾਲਾਂ ਤੋਂ ਲੋਕਪਿ੫ਆ ਹਨ। ਹਾਲਾਂਕਿ ਇਨ੍ਹਾਂ 'ਚੋਂ ਕੁਝ ਹੀ ਡਿਵਾਈਸ ਹਨ ਜੋ ਪੰਜ ਸਾਲ ਤੋਂ ਜ਼ਿਆਦਾ ਕਾਰਗਰ ਰਹਿ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਤੇ ਬਾਅਦ 'ਚ ਡਿਵਾਈਸ 'ਤੇ ਕੁਝ ਮਾਈਯੋਆਰਗੇਨਿਜ਼ਮ (ਸੂਖ਼ਮ ਜੈਵਿਕ ਕਣ) ਇਕੱਠੇ ਹੋ ਜਾਂਦੇ ਹਨ। ਇਸ ਦੀ ਵਜ੍ਹਾ ਨਾਲ ਡਿਵਾਈਸ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦੇ ਯੋਵੋਨ ਲੀ ਨੇ ਕਿਹਾ, 'ਅਸੀਂ ਅਜਿਹਾ ਡਿਵਾਈਸ ਤਿਆਰ ਕਰ ਲਿਆ ਹੈ, ਜੋ ਇਸ ਪਰੇਸ਼ਾਨੀ ਤੋਂ ਪਾਰ ਪਾਉਣ 'ਚ ਸਮਰੱਥ ਹੈ। ਨਵੀਂ ਮਾਈਯੋਟੈਕਨੋਲਾਜੀ ਦੀ ਮਦਦ ਨਾਲ ਇਹ ਡਿਵਾਈਸ ਖ਼ੁਦ ਨੂੰ ਅਜਿਹੇ ਸੂਖ਼ਮ ਜੈਵਿਕ ਕਣਾਂ ਤੋਂ ਮੁਕਤ ਕਰ ਲੈਂਦਾ ਹੈ। ਅਜਿਹੇ ਜੈਵਿਕ ਕਣਾਂ ਨੂੰ ਹਟਾਉਣ ਲਈ ਬਾਹਰੋਂ ਚੁੰਬਕੀ ਖੇਤਰ ਦੀ ਮਦਦ ਨਾਲ ਡਿਵਾਈਸ 'ਚ ਕੰਬਨੀ ਪੈਦਾ ਕੀਤੀ ਜਾਂਦੀ ਹੈ। ਇਹ ਤਕਨੀਕ ਜ਼ਿਆਦਾ ਸੁਰੱਖਿਅਤ ਤੇ ਕਾਰਗਰ ਹੈ।'

ਕੀ ਹੈ ਗਲੂਕੋਮਾ?

ਅੱਖ 'ਚ ਬਹੁਤ ਸਾਰੀਆਂ ਨਸਾਂ ਹੁੰਦੀਆਂ ਹਨ, ਜੋ ਦਿਮਾਗ਼ ਤਕ ਸੰਦੇਸ਼ ਪਹੁੰਚਾਉਂਦੀਆਂ ਹਨ। ਜਦੋਂ ਅੱਖ 'ਚ ਪ੫ਵਾਹਿਤ ਹੋਣ ਵਾਲੇ ਦ੫ਵ ਦੇ ਦਬਾਅ 'ਚ ਅਸੰਤੁਲਨ ਨਾਲ ਇਨ੍ਹਾਂ ਨਸਾਂ ਦੇ ਕੰਮ 'ਤੇ ਪ੫ਭਾਵ ਪੈਣ ਲਗਦਾ ਹੈ, ਉਸ ਨੂੰ ਹੀ ਗਲੂਕੋਮਾ ਕਹਿੰਦੇ ਹਨ। ਦਬਾਅ ਦੀ ਪ੫ਕਿਰਤੀ ਤੇ ਅਸਰ ਦੇ ਹਿਸਾਬ ਨਾਲ ਗਲੂਕੋਮਾ ਦੇ ਵੱਖ-ਵੱਖ ਪ੫ਕਾਰ ਹੁੰਦੇ ਹਨ। ਮੁੱਢਲੇ ਪੱਧਰ 'ਤੇ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਜਦੋਂ ਤਕ ਇਸ ਦੇ ਲੱਛਣ ਸਮਝ 'ਚ ਆਉਂਦੇ ਹਨ, ਉਦੋਂ ਤਕ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਇਸ ਦੇ ਇਲਾਜ ਲਈ ਆਪਰੇਸ਼ਨ ਹੀ ਕਾਰਗਰ ਪਾਇਆ ਗਿਆ ਹੈ। ਹਾਲਾਂਕਿ ਆਪਰੇਸ਼ਨ ਦਾ ਨਤੀਜਾ ਮਰੀਜ਼ਾਂ ਦੀ ਸਥਿਤੀ ਤੇ ਗਲੂਕੋਮਾ ਦੇ ਸਟੇਜ 'ਤੇ ਨਿਰਭਰ ਕਰਦਾ ਹੈ।

ਮਰੀਜ਼ ਦੇ ਹਿਸਾਬ ਨਾਲ ਮਿਲੇਗਾ ਇਲਾਜ

ਨਵੇਂ ਡ੫ੇਨੇਜ ਡਿਵਾਈਸ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਇਸ ਦੀ ਮਦਦ ਨਾਲ ਦ੫ਵ ਦੇ ਪ੫ਵਾਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਗਲੂਕੋਮਾ ਦੇ ਵੱਖ-ਵੱਖ ਸਟੇਜ ਦੇ ਮਰੀਜ਼ਾਂ ਦੇ ਹਿਸਾਬ ਨਾਲ ਕੰਟਰੋਲ ਕਰਦਿਆਂ ਇਸ ਦੀ ਵਰਤੋਂ ਸੰਭਵ ਹੈ।