- ਸਰਜਰੀ ਨਾਲ ਪੀੜਤ ਦੀਆਂ ਮਾਸਪੇਸ਼ੀਆਂ 'ਚ ਫਿਟ ਕੀਤਾ ਗਿਆ ਕੰਪਿਊਟਰ ਚਿੱਪ

ਨਿਊਯਾਰਕ (ਏਜੰਸੀ) : ਅਮਰੀਕੀ ਖ਼ੋਜਾਰਥੀਆਂ ਨੇ ਤਾਂ ਚਮਤਕਾਰ ਹੀ ਕਰ ਦਿੱਤਾ। ਉਨ੍ਹਾਂ ਇਕ ਅਜਿਹਾ ਸਮਾਰਟ ਚਿੱਪ ਬਣਾਇਆ ਹੈ ਜਿਸ ਨਾਲ ਲਕਵਾ ਪੀੜਤ (ਪੈਰਾਲਾਈਸਿਸ) ਮਰੀਜ਼ ਦੇ ਅੰਗ ਕੰਮ ਕਰਨ ਲੱਗੇ। ਮਟਰ ਦੇ ਦਾਣੇ ਵਰਗੇ ਇਸ ਸਮਾਰਟ ਕੰਪਿਊਟਰ ਚਿੱਪ ਨੂੰ 'ਨਿਊਰੋ ਲਾਈਫ' ਦਾ ਨਾਂ ਦਿੱਤਾ ਗਿਆ ਹੈ। ਖ਼ੋਜ ਸੰਸਥਾ ਦੇ ਖੇਤਰ 'ਚ ਕੰਮ ਕਰਨ ਵਾਲੀ ਇਕ ਗ਼ੈਰ-ਸਰਕਾਰੀ ਸੰਸਥਾ ਬੈਟਲੇ ਨੇ ਓਹਾਯੋ ਸਟੇਟ ਯੂਨੀਵਰਸਿਟੀ ਦੇ ਨਿਊਰੋ ਵਿਗਿਆਨੀਆਂ ਨਾਲ ਮਿਲ ਕੇ ਦੁਨੀਆਂ 'ਚ ਆਪਣੀ ਤਰ੍ਹਾਂ ਦਾ ਪਹਿਲਾ ਚਿੱਪ ਬਣਾਇਆ ਹੈ। ਓਹਾਯੋ ਦੇ ਈਆਨ ਬੁਰਕਹਾਰਟ (24) ਦੀ ਧੋਣ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਖ਼ੋਜਾਰਥੀਆਂ ਨੇ ਸਰਜਰੀ ਦੇ ਜ਼ਰੀਏ ਚਿੱਪ ਉਸ ਦੇ ਸਿਰ 'ਚ ਫਿਟ ਕੀਤਾ। ਇਹ ਯੰਤਰ ਸਪਾਈਨਲ ਕਾਰਡ ਨੂੰ ਪਾਸੇ ਰੱਖਦੇ ਹੋਏ ਮਾਸਪੇਸ਼ੀਆਂ ਵਿਚਾਲੇ ਸਿੱਧਾ ਸੰਪਰਕ ਸਥਾਪਤ ਕਰਨ 'ਚ ਸਮਰੱਥ ਰਿਹਾ ਹੈ। ਮਾਸਪੇਸ਼ੀਆਂ ਦੇ ਸੰਕੇਤ 'ਤੇ ਲਕਵਾ ਪੀੜਤ ਜੋੜ ਆਪਣੇ ਆਮ ਕੰਮ ਕਰਨ ਲੱਗਾ। ਪ੍ਰੀਖਣ 'ਚ ਨਿਊਰੋ ਲਾਈਫ ਡੈਮੇਜ ਸਪਾਈਨਲ ਕਾਰਡ ਦੀ ਮਦਦ ਬਿਨਾਂ ਹੀ ਮਾਸਪੇਸ਼ੀਆਂ ਦੇ ਸੰਕੇਤਾਂ ਨੂੰ ਸਮਝ ਕੇ ਉਸ ਨੂੰ ਬਾਂਹ ਤਕ ਪਹੁੰਚਾ ਦਿੱਤਾ। ਇਸ ਤਰ੍ਹਾਂ ਸਬੰਧਿਤ ਪੇਸ਼ੀਆਂ ਦੇ ਸਰਗਰਮ ਹੋਣ ਨਾਲ ਬਾਂਹ ਤੇ ਹੱਥ 'ਤੇ ਮਾਸਪੇਸ਼ੀਆਂ ਦਾ ਕੰਟਰੋਲ ਹੋ ਗਿਆ।

ਡਾਕਟਰ ਅਲੀ ਰੇਜਾਈ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਧੋਣ ਦੇ ਹੇਠਲੇ ਸਰੀਰ ਦੇ ਲਕਵਾ ਪੀੜਤ ਹੋਣ 'ਤੇ ਵੀ ਖ਼ਾਸ ਚਿੱਪ ਦੀ ਮਦਦ ਤੋਂ ਪੀੜਤ ਵਿਅਕਤੀ ਦਾ ਮੋਟਰ ਫੰਕਸ਼ਨ ਤੇ ਹੱਥ ਕੰਮ ਕਰਨ ਲੱਗਾ ਹੈ। ਇਆਨ ਸਭ ਤੋਂ ਪਹਿਲਾ ਜੂਨ 2014 'ਚ ਇਸ ਯੰਤਰ ਦੀ ਮਦਦ ਨਾਲ ਮੱੁਠੀ ਘੱੁਟਣ ਤੇ ਖੋਲ੍ਹਣ ਲੱਗਾ ਸੀ। ਹੁਣ ਉਹ ਗਲਾਸ ਚੱੁਕ ਕੇ ਪਾਣੀ ਪੀ ਸਕਦਾ ਹੈ, ਫੋਨ ਨੂੰ ਕੰਨ ਨਾਲ ਲਗਾ ਕੇ ਗੱਲ ਕਰ ਸਕਦਾ ਹੈ। ਹੁਣ ਇਸ ਦਾ ਪ੍ਰੀਖਣ ਇਕ ਹੋਰ ਲਕਵਾ ਪੀੜਤ ਵਿਅਕਤੀ 'ਤੇ ਕੀਤਾ ਜਾਵੇਗਾ।