ਸੰਵਿਧਾਨਕ ਕੋਰਟ ਕਰੇਗੀ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਦੇ ਭਵਿੱਖ ਦਾ ਫ਼ੈਸਲਾ

ਸਿਓਲ (ਏਪੀ) :

ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਊਨ ਹੀ ਨੇ ਮਹਾਦੋਸ਼ ਮਾਮਲੇ ਦੀ ਸੁਣਵਾਈ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਨਹੀਂ ਆਉਣ ਨਾਲ ਅਦਾਲਤ 'ਚ ਮੌਖਿਕ ਦਲੀਲ ਸ਼ੁਰੂ ਨਹੀਂ ਹੋ ਸਕੀ। ਭਿ੍ਰਸ਼ਟਾਚਾਰ ਦੇ ਦੋਸ਼ਾਂ 'ਚ ਿਘਰੀ ਰਾਸ਼ਟਰਪਤੀ ਖ਼ਿਲਾਫ਼ ਸੰਸਦ 'ਚ ਪਾਸ ਮਹਾਦੋਸ਼ 'ਤੇ ਸੰਵਿਧਾਨ ਕੋਰਟ 'ਚ ਸੁਣਵਾਈ ਹੋਵੇਗੀ। ਇਸੇ ਅਦਾਲਤ 'ਚ ਰਾਸ਼ਟਰਪਤੀ ਦੇ ਭਵਿੱਖ ਦਾ ਫ਼ੈਸਲਾ ਕੀਤਾ ਜਾਏਗਾ।

ਮੰਗਲਵਾਰ ਨੂੰ ਅਦਾਲਤ 'ਚ ਹਾਜ਼ਰ ਹੋਣ ਤੋਂ ਪਾਰਕ ਦੇ ਇਨਕਾਰ ਦੇ ਬਾਅਦ ਨੌਂ ਮਂੈਬਰਾਂ ਵਾਲੇ ਬੈਂਚ ਨੇ ਉਨ੍ਹਾਂ ਨੂੰ ਵੀਰਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਹ ਪਾਰਕ ਨੂੰ ਸੁਣਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਪਿਛਲੇ ਮਹੀਨੇ ਸੰਸਦ 'ਚ ਪਾਰਕ ਖ਼ਿਲਾਫ਼ ਮਹਾਦੋਸ਼ ਮਤਾ ਪਾਸ ਕੀਤਾ ਗਿਆ ਸੀ। ਰਾਸ਼ਟਰਪਤੀ 'ਤੇ ਆਪਣੀ ਸਹੇਲੀ ਚੋਈ ਸੁਨ-ਸਿਲ ਦੇ ਨਾਲ ਗੰਢਤੁੱਪ ਕਰਕੇ ਕੰਪਨੀਆਂ ਤੋਂ ਉਗਰਾਹੀ ਕਰਨ ਅਤੇ ਸਰਕਾਰੀ ਮਾਮਲਿਆਂ 'ਚ ਹੇਰਾਫੇਰੀ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਹੈ।

ਪਾਰਕ ਦੀ ਸਹੇਲੀ ਦੀ ਬੇਟੀ ਦੀ ਹਵਾਲਗੀ ਕਰਾਉਣਗੇ ਅਧਿਕਾਰੀ

ਸਿਓਲ : ਦੱਖਣੀ ਕੋਰੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਡੈਨਮਾਰਕ ਤੋਂ ਰਾਸ਼ਟਰਪਤੀ ਪਾਰਕ ਦੀ ਸਹੇਲੀ ਸਿਲ ਦੀ ਬੇਟੀ ਚੁੰਗ ਯੂ-ਰਾ ਦੀ ਹਵਾਲਗੀ ਦੀ ਅਪੀਲ ਕੀਤੀ ਜਾਏਗੀ। ਡੈਨਮਾਰਕ ਪੁਲਿਸ ਨੇ ਐਤਵਾਰ ਨੂੰ ਅਲਬਰਗ ਸਿਟੀ 'ਚ ਚੁੰਗ ਨੂੰ ਗਿ੍ਰਫ਼ਤਾਰ ਕਰ ਲਿਆ। ਦੱਖਣੀ ਕੋਰੀਆ 'ਚ ਆਰਥਿਕ ਅਪਰਾਧ ਕਰਨ ਦੇ ਦੋਸ਼ 'ਚ ਉਹ ਚਾਰ ਹਫ਼ਤੇ ਤਕ ਹਿਰਾਸਤ 'ਚ ਰਹੇਗੀ।