ਨਿਊਯਾਰਕ (ਪੀਟੀਆਈ) : ਰੈਵਿਨਿਊ ਦੇ ਲਿਹਾਜ਼ ਨਾਲ ਦੁਨੀਆ 'ਚ 500 ਸਭ ਤੋਂ ਵੱਡੀ ਕੰਪਨੀਆਂ ਦੀ ਫਾਰਚਿਊਨ ਦੀ ਸੂਚੀ 'ਚ ਸੱਤ ਭਾਰਤੀ ਕੰਪਨੀਆਂ ਨੇ ਜਗ੍ਹਾ ਬਣਾਈ ਹੈ। ਰਿਟੇਲ ਬਿਜ਼ਨਸ ਦੀ ਧੜੱਲੇਦਾਰ ਕੰਪਨੀ ਵਾਲਮਾਰਟ ਇਸ ਲਿਸਟ 'ਚ ਪਹਿਲੇ ਪਾਏਦਾਨ 'ਤੇ ਹੈ। ਭਾਰਤੀ ਕੰਪਨੀਆਂ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਸਭ ਤੋਂ ਅੱਗੇ ਤਾਂ ਰਹੀ ਪਰ ਇਸ ਦਾ ਸਥਾਨ 161ਵਾਂ ਹੈ।

2016 ਦੀ ਸੂਚੀ 'ਚ ਖਾਸ ਗੱਲ ਇਹ ਹੈ ਕਿ ਓਐੱਨਸੀਜੀ ਇਸ 'ਚੋਂ ਬਾਹਰ ਹੋ ਗਈ ਹੈ। ਜਦਕਿ ਨਿੱਜੀ ਖੇਤਰ ਦੀ ਰਤਨ ਤੇ ਗਹਿਣੇ ਬਰਾਮਦ ਕਰਨ ਵਾਲੀ ਕੰਪਨੀ ਰਾਜੇਸ਼ ਐਕਸਪੋਰਟਜ਼ ਨੇ ਪਹਿਲੀ ਵਾਰ ਸੂਚੀ 'ਚ ਪ੍ਰਵੇਸ਼ ਕੀਤਾ ਹੈ। ਉਸ ਨੂੰ 423ਵਾਂ ਸਥਾਨ ਮਿਲਿਆ।

ਸੱਤ ਭਾਰਤੀ ਕੰਪਨੀਆਂ 'ਚ ਚਾਰ ਜਨਤਕ ਖੇਤਰ ਦੀਆਂ ਹਨ। ਨਿੱਜੀ ਸੈਕਟਰ ਦੀਆਂ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਟਾਟਾ ਮੋਟਰਜ਼ ਅਤੇ ਰਾਜੇਸ਼ ਐਕਸਪੋਰਟਜ਼ ਦਾ ਨੰਬਰ ਹੈ। ਜਨਤਕ ਖੇਤਰ ਦੀਆਂ ਕੰਪਨੀਆਂ 'ਚ ਇੰਡੀਅਨ ਆਇਲ ਤੋਂ ਬਾਅਦ ਭਾਰਤੀ ਸਟੇਟ ਬੈਂਕ (ਐੱਸਬੀਆਈ) ਹੈ। ਫਿਰ ਭਾਰਤ ਪੈਟ੫ੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦਾ ਨੰਬਰ ਹੈ।